ਕਿਸਾਨਾ ਦੇ ਚਿਹਰੇ ਖਿੜੇ
ਫਿਰੋਜ਼ਪੁਰ (ਸਤਪਾਲ ਥਿੰਦ) ਮਾਨਸੂਨ ਦੀ ਪਹਿਲੀ ਮੋਸਲਦਾਰ ਬਰਸਾਤ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਓੁਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਸੋਮਵਾਰ ਸ਼ਾਮ ਨੂੰ ਬਦਲੇ ਮੌਸਮ ਦੇ ਮਿਜਾਜ ਦੌਰਾਨ ਮੰਗਲਵਾਰ ਸਵੇਰ ਤੱਕ ਫਿਰੋਜ਼ਪੁਰ ਇਲਾਕੇ ਚ ਬਰਸਾਤੀ ਕਾਰਵਾਈਆਂ ਸੁਰੂ ਹੋਈਆਂ, ਜਿਸ ਨਾਲ ਜਿੱਥੇ ਲੋਕਾਂ ਚ ਖੁਸ਼ੀ ਸੀ ਓਥੇ ਇਸ ਬਰਸਾਤ ਕਾਰਨ ਕਿਸਾਨਾਂ ਨੂੰ ਕਾਫੀ ਰਾਹਤ ਮਿਲੀ ਕਿਓਕਿ ਬਿਜਲੀ ਸੰਕਟ ਤੇ ਨਹਿਰੀ ਪਾਣੀ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਲਈ ਪਾਣੀ ਦੀ ਭਾਰੀ ਕਮੀ ਆ ਰਹੀ ਸੀ , ਜਿਸ ਨਾਲ ਹੁਣ ਖੇਤਾ ਚ ਝੋਨੇ ਦੀਆਂ ਫਸਲਾਂ ਝੂਮ ਰਹੀਆ ਹਨ ਓਥੇ ਲੋਕ ਵੀ ਇਸ ਬਰਸਾਤ ਦਾ ਆਨੰਦ ਮਾਣਦੇ ਦੇਖੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ