ਮਨੀ ਲਾਂਡ੍ਰਿੰਗ ਮਾਮਲਾ : ਵਾਡਰਾ ਤੋਂ 13ਵੀਂ ਵਾਰ ਕੀਤੀ ਪੁੱਛਗਿੱਛ

Money Laundering, 13th, Inquiries, Vadra

ਨਵੀਂ ਦਿੱਲੀ | ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡ੍ਰਿੰਗ ਮਾਮਲੇ ‘ਚ ਅੱਜ ਵਾਡਰਾ ਤੋਂ ਪੁੱਛਗਿੱਛ ਕੀਤੀ ਵਾਡਰਾ ਨੂੰ ਲੰਦਨ, ਐਨਸੀਆਰ, ਬੀਕਾਨੇਰ ਸਮੇਤ ਕਈ ਥਾਵਾਂ ‘ਤੇ ਖਰੀਦੀਆਂ ਗਈਆਂ ਜ਼ਮੀਨਾਂ ਦੇ ਮਾਮਲੇ ‘ਚ ਪੁੱਛਗਿੱਛ ਲਈ ਸੱਦਿਆ ਗਿਆ ਈਡੀ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਸੰਮਨ ਭੇਜਿਆ ਸੀ
ਪੁੱਛਗਿਛ ਤੋਂ ਪਹਿਲਾਂ ਵਾਡਰਾ ਨੇ ਫੇਸਬੁੱਕ ਪੋਸਟ ਲਿਖੀ-ਜਾਂਚ ਏਜੰਸੀਆਂ ਨੇ ਮੈਨੂੰ 13ਵੀਂ ਵਾਰ ਪੁੱਛਗਿੱਛ ਲਈ ਸੱਦਿਆ ਮੈਂ ਹਰ ਸਵਾਲ ਦਾ ਜਵਾਬ ਦਿੱਤਾ ਹੈ ਮੈਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਵਾਡਰਾ ਨੇ ਲਿਖਿਆ-ਜਾਂਚ ਏਜੰਸੀਆਂ ਨੇ ਹੁਣ ਤੱਕ 80 ਘੰਟੇ ਪੁੱਛਗਿੱਛ ਕੀਤੀ ਹੈ ਮੈਂ ਹਰ ਸਵਾਲ ਦਾ ਜਵਾਬ ਦਿੱਤਾ ਹੈ ਬੇਵਜ੍ਹਾ ਡਰਾਮਾ ਕੀਤਾ ਜਾ ਰਿਹਾ ਹੈ ਮੇਰੀ ਸਿਹਤ ਨਾਲ ਜੁੜੀਆਂ ਜਾਣਕਾਰੀਆਂ ਨੂੰ ਜਨਤਕ ਕੀਤਾ ਜਾਂਦਾ ਹੈ ਇਹ ਬੇਹੱਦ ਗਲਤ ਹੈ ਉਨ੍ਹਾਂ ਲਿਖਿਆ ਮੈਂ ਕਰੀਬ ਇੱਕ ਦਹਾਕੇ ਤੱਕ ਬੇਬੁਨਿਆਦ ਦੋਸ਼ਾਂ ਖਿਲਾਫ਼ ਲੜਾਈ ਲੜੀ ਹੈ ਮੇਰਾ ਜੀਵਨ ਵੱਖ ਹੈ ਮੈਂ ਆਪਣੀ ਸਿਹਤ ਸਬੰਧੀ ਲਾਪਰਵਾਹੀ ਕੀਤੀ ਹੈ ਮੈਂ ਆਪਣਾ ਸਮਾਂ ਉਨ੍ਹਾਂ ਲੋਕਾਂ ਨਾਲ ਬਿਤਾਉਂਦਾ ਹਾਂ, ਜਿਨ੍ਹਾਂ ਮੇਰੀ ਜ਼ਰੂਰਤ ਹੈ ਬਿਮਾਰ, ਦੇਖ ਨਾ ਸਕਣ ਵਾਲਿਆਂ ਨਾਲ ਸਮਾਂ ਬਿਤਾਉਂਦਾ ਹੈ ਅਨਾਥ ਬੱਚਿਆਂ ਦੇ ਚਿਹਰੇ ‘ਤੇ ਹਾਸਾ ਦੇਖ ਕੇ ਮੈਨੂੰ ਅੱਗੇ ਵਧਣ ਦੀ ਤਾਕਤ ਮਿਲਦੀ ਹੈ ਸਰੀਰਕ ਸਥਿਤੀਆਂ ਬਦਲ ਸਕਦੀਆਂ ਹਨ ਪਰ ਦਿਮਾਗ ਨਹੀਂ ਬਦਲ ਸਕਦਾ ਮੈਂ ਸੱਚ ‘ਤੇ ਦ੍ਰਿੜ ਹਾਂ ਇਹ ਆਉਣ ਵਾਲੇ ਸਮੇਂ ‘ਚ ਇੱਕ ਕਿਤਾਬ ਦੀ ਤਰ੍ਹਾਂ ਹੇਵਗੀ, ਜੋ ਦੁਨੀਆ ਨੂੰ ਮੇਰਾ ਦ੍ਰਿਸ਼ਟੀਕੋਣ ਸਪੱਸ਼ਟ ਕਰ ਸਕੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।