ਮੈਲਬੌਰਨ | ਇੰਗਲੈਂਡ ਦੇ ਸਟਾਰ ਆਲਰਾਊਂਡਰ ਮੋਇਨ ਅਲੀ ਨੇ ਉਨ੍ਹਾਂ ਦੇ ਦੇਸ਼ ਦੀ ਮੇਜ਼ਬਾਨੀ ‘ਚ 30 ਮਈ ਤੋਂ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2019 ‘ਚ ਸ਼ਿਰਕਤ ਕਰਨ ਵਾਲੇ ਕ੍ਰਿਕਟ ਪ੍ਰਸੰਸਕਾਂ ਨੂੰ ਵਿਵਾਦਮਈ ਅਸਟਰੇਲੀਆ ਦੇ ਬੱਲੇਬਾਜ਼ਾਂ ਸਟੀਵਨ ਸਮਿੱਥ ਅਤੇ ਡੇਵਿਡ ਵਾਰਨਰ ਦਾ ਮੈਚਾਂ ਦੌਰਾਨ ਅਪਮਾਨ ਨਾ ਕਰਨ ਦੀ ਅਪੀਲ ਕੀਤੀ ਹੈ ਸਮਿੱਥ ਅਤੇ ਵਾਰਨਰ ਦੋਵਾਂ ਨੂੰ ਹੀ ਬੀਤੇ ਸਾਲ ਬਾਲ ਟੇਪਰਿੰਗ ਮਾਮਲੇ ‘ਚ ਦੋਸ਼ੀ ਪਾਏ ਜਾਣ ਲਈ ਇੱਕ-ਇੱਕ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਹ ਹੁਣ ਅਸਟਰੇਲੀਆ ਦੀ ਵਿਸ਼ਵ ਕੱਪ ਟੀਮ ਦਾ ਅਹਿਮ ਹਿੱਸਾ ਹਨ ਮੋਇਨ ਨੇ ਕਿਹਾ ਉਹ ਨਹੀਂ ਚਾਹੁੰਦੇ ਕਿ ਪਿਛਲੇ ਵਿਵਾਦ ਕਾਰਨ ਦੋਵਾਂ ਖਿਡਾਰੀਆਂ ਖਿਲਾਫ਼ ਪ੍ਰਸੰਸਕ ਸਟੇਡੀਅਮ ‘ਚ ਕਿਸੇ ਤਰ੍ਹਾਂ ਦੀ ਗਲਤ ਟਿੱਪਣੀਆਂ ਕਰਨ ਉਨ੍ਹਾਂ ਨੇ ਗਾਰਜੀਅਨ ਨੂੰ ਕਿਹਾ, ਮੈਂ ਉਮੀਦ ਕਰਦਾ ਹਾਂ ਕਿ ਵਿਸ਼ਵ ਕੱਪ ਦੌਰਾਨ ਦੋਵਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਵੇਗੀ ਮੈਂ ਚਾਹੁੰਦਾ ਹਾਂ ਕਿ ਉਹ ਇਸ ਸੀਰੀਜ਼ ਦਾ ਮਜ਼ਾ ਲੈਣ ਅਸੀਂ ਸਾਰੇ ਗਲਤੀਆਂ ਕਰਦੇ ਹਾਂ ਕਿਉਂਕਿ ਅਸੀਂ ਇਨਸਾਨ ਹਾਂ ਅਤੇ ਸਾਡੀਆਂ ਵੀ ਭਾਵਨਾਵਾਂ ਹੁੰਦੀਆਂ ਹਨ ਮੈਂ ਜਾਣਦਾ ਹਾਂ ਕਿ ਅੰਦਰੋਂ ਉਹ ਦੋਵੇਂ ਵਧੀਆ ਇਨਸਾਨ ਹਨ ਇਸ ਲਈ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨਾਲ ਪ੍ਰਸੰਸਕ ਚੰਗਾ ਵਿਹਾਰ ਕਰਨ ਮੈਂ ਚਾਹੁੰਦਾ ਹਾਂ ਕਿ ਸਿਰਫ ਕ੍ਰਿਕਟ ਦੀ ਹੀ ਗੱਲ ਹੋਵੇ ਅਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਵੀ ਦੋ ਦਿਨ ਪਹਿਲਾਂ ਕਿਹਾ ਸੀ ਕਿ ਸਮਿੱਥ ਅਤੇ ਵਾਰਨਰ ਦੋਵਾਂ ਹੀ ਹੀ ਆਉਣ ਵਾਲੇ ਮਹੀਨੇ ‘ਚ ਨਿਗਰਾਨੀ ਕੀਤੀ ਜਾਵੇਗੀ ਕਿ ਉਹ ਕਿਵੇਂ ਭਾਵਨਾਤਾਮਕ ਰੂਪ ਨਾਲ ਖੇਡਦੇ ਹਨ ਅਤੇ ਸਥਿਤੀਆਂ ਨੂੰ ਸਮਝਦੇ ਹਨ ਲੈਂਗਰ ਨੇ ਕਿਹਾ ਸੀ, ਸਾਨੂੰ ਉਨ੍ਹਾਂ ਦਾ ਧਿਆਨ ਰੱਖਣਾ ਹੋਵੇਗਾ ਅਤੇ ਵੇਖਣਾ ਹੋਵੇਗਾ ਕਿ ਉਹ ਚੰਗੀ ਤਰ੍ਹਾਂ ਸਥਿਤੀਆਂ ‘ਚ ਢਲ ਜਾਣ ਪਰ ਲੋਕ ਜਾਂ ਸੋਸ਼ਲ ਮੀਡੀਆ ਕੀ ਕਹਿੰਦਾ ਹੈ ਉਸ ‘ਤੇ ਸਾਡਾ ਕੰਟਰੋਲ ਨਹੀਂ ਹੈ ਹਾਲਾਂਕਿ ਨਾ ਕਿ ਕ੍ਰਿਕਟਰ ਦੇ ਤੌਰ ‘ਤੇ ਸਗੋਂ ਆਮ ਇਨਸਾਨਾਂ ਦੇ ਤੌਰ ‘ਤੇ ਉਨ੍ਹਾਂ ਪ੍ਰਤੀ ਕੀ ਵਿਹਾਰ ਰਹਿੰਦਾ ਹੈ ਉਸ ‘ਤੇ ਅਸੀਂ ਧਿਆਨ ਰੱਖਾਂਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।