ਸੁਨਾਮ ਤੋਂ ਮਹਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

sarirdan, Body Donation

ਸੁਨਾਮ ਤੋਂ ਮਹਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

  • ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਪਤਵੰਤਿਆਂ ਵੱਲੋਂ ਡੇਰਾ ਸ਼ਰਧਾਲੂ ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ
  • ਇਹ ਡੇਰਾ ਸ਼ਰਧਾਲੂਆਂ ਦਾ ਬਹੁਤ ਵੱਡਾ ਉਪਰਾਲਾ ’ਤੇ ਸ਼ਲਾਘਾਯੋਗ ਕਦਮ ਹੈ : ਡੀਐੱਸਪੀ
  • ਬਲਾਕ ਦੇ 24ਵੇਂ ਸਰੀਰਦਾਨੀ (Body Donation) ਬਣੇ ਮਹਿੰਦਰ ਕੌਰ ਇੰਸਾਂ

(ਕਰਮ ਥਿੰੰਦ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੇ ਇੱਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਿਵਾਰ ਨੇ ਪਰਿਵਾਰ ਦੀ ਮਹਿਲਾ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donation) ਕੀਤੀ ਹੈ। ਜਿਸ ਨੂੰ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਨਮ ਅੱਖਾਂ ਨਾਲ ਰਵਾਨਾ ਕੀਤਾ। ਮਾਤਾ ਮਹਿੰਦਰ ਕੌਰ ਇੰਸਾਂ ਸੁਨਾਮ ਬਲਾਕ ਦੇ 24ਵੇਂ ਸਰੀਰਦਾਨੀ ਬਣੇ ਹਨ। ਪਰਿਵਾਰ ਦੇ ਇਸ ਉਪਰਾਲੇ ਦੀ ਸ਼ਹਿਰ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪਤਵੰਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

15 ਮੈਂਬਰ ਗੁਰਜੀਤ ਮੀਤਾ ਇੰਸਾਂ, ਸੁਰਿੰਦਰ ਸਿੰਘ ਇੰਸਾਂ ਅਤੇ ਸੇਵਾਦਾਰ ਭੈਣ ਕਰਮਜੀਤ ਕੌਰ ਇੰਸਾਂ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਇੰਸਾਂ (75) ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰ ਦੇ ਚਰਨਾ ਵਿੱਚ ਸੱਚਖੰਡ ਜਾ ਬਿਰਾਜੇ ਹਨ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਤਹਿਤ ਜਿਊਂਦੇ ਜੀਅ ਹੀ ਦੇਹਾਂਤ ਉਪਰੰਤ ਆਪਣੀ ਮ੍ਰਿਤਕ ਦੇਹ ਮੈਡੀਕਲ ਖੇਤਰ ਨੂੰ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ। ਜਿਸ ਤਹਿਤ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਅਤੇ ਮਾਤਾ ਮਹਿੰਦਰ ਕੌਰ ਇੰਸਾਂ ਵੱਲੋਂ ਆਪਣੇ ਮੁਰਸਦ ਨਾਲ ਕੀਤੇ ਗਏ ਵਾਅਦੇ ਨੂੰ ਪਰਿਵਾਰ ਵੱਲੋਂ ਨਿਭਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਤਾ ਮਹਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਕੇ.ਐਮ ਮੈਡੀਕਲ ਕਾਲਜ ਅਤੇ ਹਸਪਤਾਲ ਮਥੁਰਾ ਨੂੰ ਦਾਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਮਾਤਾ ਮਹਿੰਦਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਐਂਬੂਲੈਸ ਸੁਨਾਮ ਦੇ ਡੀਐੱਸਪੀ ਸੁਖਰਾਜ ਸਿੰਘ
ਘੁੰਮਣ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮਾਤਾ ਜੀ ਨੂੰ ਐਂਬੂਲੈਂਸ ਰਾਹੀਂ ਮਾਤਾ ਮਹਿੰਦਰ ਕੌਰ ਇੰਸਾਂ ਅਮਰ ਰਹੇ ਦੇ ਆਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ‘ਚ ਪਰਿਵਾਰ ਅਤੇ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਬਲਾਕ ਦੇ ਜ਼ਿੰਮੇਵਾਰਾਂ ’ਤੇ ਬਲਾਕ ਦੀ ਸਾਧ-ਸੰਗਤ ਦੀ ਅਗਵਾਈ ’ਚ ਉਨ੍ਹਾਂ ਦੇ ਘਰ ਤੋਂ ਲੈ ਕੇ ਮੇਨ ਛਾਜਲੀ ਰੋਡ ਤੱਕ ਪੈਦਲ ਜਾ ਕੇ ਉਥੋਂ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ।

ਇਸ ਮੌਕੇ ’ਤੇ ਪੰਜਾਬ ਸਟੇਟ ਦੇ 45 ਮੈਂਬਰ ਬਲਦੇਵ ਕਿ੍ਰਸ਼ਨ ਇੰਸਾਂ, 45 ਮੈਂਬਰ ਹਰਿੰਦਰ ਇੰਸਾਂ, 25 ਮੈਂਬਰ ਰਾਜੇਸ਼ ਬਿੱਟੂ ਇੰਸਾਂ, 25 ਮੈਂਬਰ ਅਮਰਿੰਦਰ ਬੱਬੀ ਇੰਸਾਂ, ਸਾਰੇ ਪੰਦਰਾਂ ਮੈਂਬਰ, ਨੌਜਵਾਨ ਸੰਮਤੀ ਅਤੇ ਵੱਡੀ ਗਿਣਤੀ ਵਿੱਚ ਸੁਨਾਮ ਬਲਾਕ ਦੀ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਅਤੇ ਭਾਈ ਵੱਡੀ ਗਿਣਤੀ ਵਿਚ ਮੌਜ਼ੂਦ ਸਨ।

ਇਸ ਤੋਂ ਇਲਾਵਾ ਵੀ ਸਬੰਧਤ ਪਰਿਵਾਰ ਹਰ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ : 45 ਮੈਂਬਰ

45 ਮੈਂਬਰ ਬਲਦੇਵ ਕਿ੍ਰਸ਼ਨ ਇੰਸਾਂ ’ਤੇ 45 ਮੈਂਬਰ ਹਰਿੰਦਰ ਇੰਸਾਂ ਨੇ ਕਿਹਾ ਕੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਡੇਰਾ ਸ਼ਰਧਾਲੂ
ਲਗਾਤਾਰ ਮਾਨਵਤਾ ਭਲਾਈ ਕਾਰਜ ਕਰਦੇ ਆ ਰਹੇ ਹਨ ਉਸੇ ਤਹਿਤ ਇਸ ਪਰਿਵਾਰ ਵੱਲੋਂ ਆਪਣੀ ਮਾਤਾ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਬਹੁਤ ਵੱਡਾ ਕਾਰਜ ਹੈ ਜਿਸ ਲਈ ਉਹ ਸਟੇਟ ਕਮੇਟੀ ਅਤੇ ਬਲਾਕ ਕਮੇਟੀ ਵੱਲੋਂ ਪਰਿਵਾਰ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਸਬੰਧਤ ਪਰਿਵਾਰ ਹਰ ਭਲਾਈ ਕਾਰਜਾਂ ‘ਚ ਵੱਧ ਚੜ੍ਹਕੇ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਮੇਸ਼ਾ ਹੀ ਮਾਨਵਤਾ ਭਲਾਈ ਦਾ ਸੰਦੇਸ਼ ਦਿੱਤਾ ਗਿਆ ਹੈ ਜਿਸ ’ਤੇ ਸਾਧ-ਸੰਗਤ ਤਨੋਂ, ਮਨੋਂ ਫੁੱਲ ਚੜ੍ਹਾ ਰਹੀ ਹੈ।

ਮਾਨਵਤਾ ਭਲਾਈ ਕਾਰਜਾਂ ’ਚ ਡੇਰਾ ਸ਼ਰਧਾਲੂਆਂ ਦਾ ਵੱਡਾ ਉਪਰਾਲਾ : ਡੀਐੱਸਪੀ

ਸੁਨਾਮ ਦੇ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕਿ ਮਾਨਵਤਾ ਭਲਾਈ ‘ਚ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਦਾ ਵਡਮੁੱਲਾ
ਯੋਗਦਾਨ ਹੈ ਜਿਸਦੀ ਮਿਸਾਲ ਡੇਰਾ ਸ਼ਰਧਾਲੂਆਂ ਵੱਲੋਂ ਆਪਣੇ ਪਰਿਵਾਰਕ ਮੈਂਬਰ ਦੀ ਮਿ੍ਰਤਕ ਦੇਹ ਨੂੰ ਦਾਨ ਕੀਤੇ ਜਾਣ ਤੋਂ ਪ੍ਰਤੱਖ ਮਿਲਦੀ ਹੈ, ੳੁਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਕੱਲ੍ਹ ਵੀ ਇੱਕ ਪਰਿਵਾਰ ਦੇ ਮੈਂਬਰ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਹ ਡੇਰਾ ਸ਼ਰਧਾਲੂਆਂ ਦਾ ਬਹੁਤ ਵੱਡਾ ਉਪਰਾਲਾ ’ਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਵੀ ਉਚੇਚੇ ਤੌਰ ’ਤੇ ਸ਼ਲਾਘਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ