ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home Breaking News ਮੁਹੰਮਦ ਮੁਸਤਫਾ...

    ਮੁਹੰਮਦ ਮੁਸਤਫਾ ਕੋਲੋ ਖੁੱਸਿਆ ਐਸਟੀਐਫ ਦੇ ਮੁਖੀ ਦਾ ਅਹੁਦਾ

    Mohd, Mustafa, Head, Chief, STF

    ਚੰਡੀਗੜ੍ਹ । ਪੰਜਾਬ ‘ਚ ਡੀ. ਜੀ. ਪੀ. ਦੇ ਅਹੁਦੇ ਤੇ ਨਾਰਾਜ਼ ਚੱਲ ਰਹੇ ਮੁਹੰਮਦ ਮੁਸਤਫਾ ਕੋਲ ਹੁਣ ਐੱਸ. ਟੀ. ਐੱਫ. ਦੇ ਮੁਖੀ ਦਾ ਅਹੁਦਾ ਵੀ ਨਹੀਂ ਰਿਹਾ ਹੈ। ਅਸਲ ‘ਚ ਡਾਇਰੈਕਟਰ ਜਨਰਲ ਪੱਧਰ ਦੇ 5 ਅਧਿਕਾਰੀਆਂ ਸਮੇਤ ਕੁੱਲ 10 ਉੱਚ ਅਫਸਰਾਂ ਦੀ ਬਦਲ ਕਰ ਦਿੱਤੀ ਗਈ ਹੈ, ਜਿਨ੍ਹਾਂ ‘ਚ ਮੁਹੰਮਦ ਮੁਸਤਫਾ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕੈਪਟਨ ਸਰਕਾਰ ਵਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸੂਬੇ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਮੁਹੰਮਦ ਮੁਸਤਫਾ ਨੂੰ ਨਸ਼ਿਆਂ ਦੇ ਟਾਕਰੇ ਲਈ ਕਾਇਮ ਐੱਸ. ਟੀ. ਐੱਫ. (ਵਿਸ਼ੇਸ਼ ਟਾਸਕ ਫੋਰਸ) ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੁਸਤਫਾ ਨੂੰ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਭੇਜਿਆ ਗਿਆ ਹੈ। ਮੁਹੰਮਦ ਮੁਸਤਫਾ ਯੂ. ਪੀ. ਐੱਸ. ਸੀ. ਵਲੋਂ ਚੁਣੇ ਗਏ ਡੀ. ਜੀ. ਪੀ. ਦੇ ਪੈਨਲ ‘ਚ ਆਪਣਾ ਨਾਮ ਨਾ ਆਉਣ ਤੋਂ ਖਫਾ ਸਨ ਅਤੇ ਸੁਪਰੀਮ ਕੋਰਟ ਜਾਣ ਦੀ ਧਮਕੀ ਵੀ ਦੇ ਚੁੱਕੇ ਸਨ। ਮੁਸਤਫਾ ਨੇ ਸਰਕਾਰ ਨੂੰ ਲਿਖਤੀ ਰੂਪ ‘ਚ ਕਹਿ ਦਿੱਤਾ ਸੀ ਕਿ ਉਹ ਆਪਣੇ ਤੋਂ ਜੂਨੀਅਰ ਡੀ. ਜੀ. ਪੀ. ਅਧੀਨ ਕੰਮ ਨਹੀਂ ਕਰਨਗੇ, ਇਸ ਲਈ ਉਨ੍ਹਾਂ ਨੂੰ ਐੱਸ. ਟੀ. ਐੱਫ. ਮੁਖੀ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here