ਵਿਧਾਇਕ ਗੋਇਲ ਨੇ ਰੱਖਿਆ ਮੁਹੱਲਾ ਕਲੀਨਿਕ ਦਾ ਨੀਂਹ ਪੱਥਰ | Muhalla Clinic
ਖਨੌਰੀ (ਕੁਲਵੰਤ ਸਿੰਘ) । ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਅਤੇ ਮੁਫਤ ਸਿਹਤ ਸਹੂਲਤਾਂ ਦੇਣ ਲਈ ਸਮੁੱਚੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ’ਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਦੇ ਤਹਿਤ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਅੱਜ ਖਨੌਰੀ (ਪਿੰਡ ਵਾਲੇ ਪਾਸੇ ) ਬਣਨ ਵਾਲੇ ਮੁਹੱਲਾ ਕਲੀਨਿਕ ਦੇ ਕੰਮ ਦੀ ਸੁਰੂਆਤ ਰੀਬਨ ਕੱਟ ਕੇ ਕਰਵਾਈ ਗਈ। ਇਸ ਤੋਂ ਪਹਿਲਾਂ ਵਿਧਾਇਕ ਗੋਇਲ ਨੇ ਪਾਰਟੀ ਵਲੰਟੀਅਰਾਂ ਹਰੀ ਚੰਦ, ਜਰਨੈਲ ਸਿੰਘ ਬਾਂਗੜ, ਕਿ੍ਰਸਨ ਸਿੰਘ ਗੁਰਨੇ, ਸੁਰਜੀਤ ਸਿੰਘ ਅਤੇ ਮੇਜਰ ਸਿੰਘ ਕੋਲੋਂ ਮਹੱਲਾ ਕਲੀਨਿਕ ਬਣਨ ਵਾਲੀ ਥਾਂ ’ਤੇ ਕਹੀ ਨਾਲ ਟੱਕ ਲਾਂ ਕੇ ਸੁਰੂਆਤ ਕੀਤੀ।
ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ | Muhalla Clinic
ਵਿਧਾਇਕ ਗੋਇਲ ਵੱਲੋਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਬਣ ਰਹੇ ਮੁਹੱਲਾ ਕਲੀਨਿਕ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ ਗਈ।ਇਸ ਮੌਕੇ ਵਿਧਾਇਕ ਗੋਇਲ ਨੇ ਕਿਹਾ ਕਿ ਸੂਬੇ ਅੰਦਰ ਖੁੱਲ੍ਹ ਰਹੇ ਮਹੱਲਾ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਕਿਉਂਕਿ ਮੁਹੱਲਾ ਕਲੀਨਿਕਾਂ’ਚ ਸੈਂਕੜੇ ਤਰ੍ਹਾਂ ਦੇ ਟੈਸਟ ਫਰੀ ਕਰਨ ਦੇ ਨਾਲ ਨਾਲ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ, ਹਰ ਮਹੀਨੇ ਲੱਖਾਂ ਲੋਕ ਇਸ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਭਰਿਸਟਾਚਾਰ ਅਤੇ ਨਸਾ ਮੁਕਤ ਕਰਨ ਦੀ ਚਲਾਈ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਕਿਉਂਕਿ ਜਿੱਥੇ ਨਸਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ ਕੀਤਾ ਜਾ ਰਿਹਾ ਹੈ ,ਉਥੇ ਹੀ ਭਿ੍ਰਸ਼ਟਾਚਾਰੀਆਂ ਨੂੰ ਜੇਲ ਵਿੱਚ ਭੇਜਿਆ ਜਾ ਰਿਹੈ।
ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸੀ ਸੋਚ ਸਦਕਾ ਅੱਜ ਪੰਜਾਬ ਨਵੀਂ ਦਿਸਾ ਵੱਲ ਅੱਗੇ ਵੱਧ ਰਿਹਾ ਹੈ, ਪਰ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀ ਅਮਨ ਸਾਂਤੀ, ਖੁਸਹਾਲੀ ਅਤੇ ਵਿਕਾਸ ਰਾਸ ਨਹੀਂ ਆ ਰਿਹਾ, ਜਿਸ ਦੇ ਚਲਦੇ ਵਿਰੋਧੀ ਪਾਰਟੀਆਂ ਦੇ ਆਗੂ ਆਪਣੀ ਸਿਆਸੀ ਹੋਂਦ ਬਚਾਉਣ ਲਈ ਸਰਕਾਰ ਵਿਰੁੱਧ ਬਿਆਨਬਾਜੀ ਕਰਦੇ ਰਹਿੰਦੇ ਹਨ। ਆਮ ਆਦਮੀ ਪਾਰਟੀ ਦੇ ਦੋ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੇਸ ਦੇ ਲੋਕਾਂ ਦੀ ਆਵਾਜ ਬਣ ਚੁੱਕੀ ਹੈ।
ਦੇਸ ਦੀ ਜਨਤਾ ਕੇਂਦਰ ਸਰਕਾਰ ਵਿੱਚ ਭਾਜਪਾ ਦੇ ਬਦਲ ਦੇ ਰੂਪ ਵਿੱਚ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੀ ਹੈ ਅਤੇ ਭਾਜਪਾ ਨੂੰ ਵੀ ਆਪ ਦਾ ਡਰ ਸਤਾ ਰਿਹੈ। ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਕੇਂਦਰ ਦੀ ਸੱਤਾ ਵਿੱਚ ਆਵੇਗੀ। ਇਸ ਮੌਕੇ ਓ ਐਸ ਡੀ ਰਕੇਸ ਕੁਮਾਰ ਗੁਪਤਾ ਵਿੱਕੀ, ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ, ਕਲਰਕ ਰਾਜ ਕੁਮਾਰ, ਤਰਸੇਮ ਚੰਦ ਸਿੰਗਲਾ ,ਸੈਲਰ ਐਸੋਸੀਏਸਨ ਦੇ ਪ੍ਰਧਾਨ ਅੰਗਰੇਜ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ, ਜੋਰਾ ਸਿੰਘ, ਅਨਿਲ ਕੁਮਾਰ, ਗੋਗਾ ਸਿੰਘ, ਗੁਰਵਿੰਦਰ ਸਿੰਘ ਚੱਠਾ ਆਦਿ ਤੋਂ ਇਲਾਵਾ ਹੋਰ ਪਾਰਟੀ ਆਗੂ ਅਤੇ ਵਰਕਰ ਵੀ ਹਾਜਰ ਸਨ।