ਕਾਰ ਨੇ ਪੈਦਲ ਜਾਂਦੇ ਨੂੰ ਮਾਰੀ ਟੱਕਰ
- ਪੁਲਿਸ ਵੱਲੋਂ ਡੈਸ਼ਕੈਮ ਫੁੱਟਜੇ ਦੀ ਜਾਂਚ ਜਾਰੀ
Canada News: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਲਾਲਡੂ ਮੰਡੀ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਕੈਨੇਡਾ ਦੇ ਓਨਟਾਰੀਓ ’ਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ 5 ਜਨਵਰੀ ਨੂੰ ਓਨਟਾਰੀਓ ਹਾਈਵੇਅ 401 ’ਤੇ ਕ੍ਰੇਮੇਹ ਟਾਊਨਸ਼ਿਪ ਨੇੜੇ ਵਾਪਰੀ। ਹਾਦਸੇ ਦਾ ਕਾਰਨ ਅਜੇ ਵੀ ਪਤਾ ਨਹੀਂ ਲੱਗਿਆ ਹੈ, ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ, ਅਰਮਾਨ ਆਪਣੇ ਇੱਕ ਦੋਸਤ ਨਾਲ ਮਾਂਟਰੀਅਲ ਤੋਂ ਟੋਰਾਂਟੋ ਜਾ ਰਿਹਾ ਸੀ। ਹਾਲਾਂਕਿ, ਇਹ ਦੱਸਿਆ ਗਿਆ ਹੈ ਕਿ ਹਾਦਸੇ ਸਮੇਂ ਅਰਮਾਨ ਪੈਦਲ ਜਾ ਰਿਹਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ ਹਾਲਾਤਾਂ ਨੇ ਉਸਨੂੰ ਵਿਅਸਤ ਹਾਈਵੇਅ ’ਤੇ ਲੈ ਜਾਇਆ, ਜਿਸ ਕਾਰਨ ਇਸ ਬਾਰੇ ਅਜੇ ਜਾਂਚ ਜਾਰੀ ਹੈ।
ਇਹ ਖਬਰ ਵੀ ਪੜ੍ਹੋ : Premarital Medical Test: ਓਮਾਨ ’ਚ ਜ਼ਰੂਰੀ ਹੋਇਆ ਵਿਆਹ ਤੋਂ ਪਹਿਲਾਂ ਮੈਡੀਕਲ ਟੈਸਟ ਕਰਵਾਉਣਾ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Canada News
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਕਿ ਹਾਈਵੇਅ ਦੀ ਪੱਛਮੀ ਲੇਨ ’ਚ ਇੱਕ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਹੈ। ਪੁਲਿਸ ਮੌਕੇ ’ਤੇ ਪਹੁੰਚੀ ਤੇ ਮੀਡੀਅਨ ਦੇ ਨੇੜੇ ਖੜ੍ਹੀ ਇੱਕ ਕਾਰ ਮਿਲੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਰਮਾਨ ਨੂੰ ਕਾਰ ਨੇ ਟੱਕਰ ਮਾਰੀ ਸੀ ਜਾਂ ਕਿਸੇ ਹੋਰ ਵਾਹਨ ਨੇ। ਪੁਲਿਸ ਨੇੜੇ ਲਾਏ ਗਏ ਸੀਸੀਟੀਵੀ ਕੈਮਰਿਆਂ ਤੇ ਡੈਸ਼ਕੈਮ ਫੁਟੇਜ ਰਾਹੀਂ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।













