ਚੋਰੀ ਕੀਤੇ 6 ਮੋਟਰਸਾਇਕਲਾਂ ਅਤੇ 2 ਲਗਜਰੀ ਕਾਰਾਂ ਸਮੇਤ ਕੀਤਾ ਗ੍ਰਿਫਤਾਰ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਨੂੰ ਉਸ ਵੇਲ੍ਹੇ ਵੱਡੀ ਕਾਮਯਾਬੀ ਮਿਲੀ ਜਦੋਂ 11 ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਸਮਾਨ ਬਰਾਮਦ ਕੀਤਾ ਗਿਆ। (Robbers ) ਮੁਹਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਰੱਗ ਸਮਗਲਰਾਂ, ਐਂਟੀ ਸਨੈਚਿੰਗ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੰਸ: ਸ਼ਿਵ ਕੁਮਾਰ, ਇੰਚਾਰਜ ਸੀਆਈਏ ਸਟਾਫ, ਮੋਹਾਲੀ ਵੱਲੋ ਜ਼ਿਲ੍ਹਾ ਮੋਹਾਲੀ ਅੰਦਰ 100 ਤੋ ਉਪਰ ਸਨੈਚਿੰਗ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਵੱਖ ਵੱਖ 3 ਮੁਕੱਦਮਿਆ ਵਿੱਚ ਕੁੱਲ 11 ਅਪਰਾਧਿਕ ਦੋਸ਼ੀਆਂ (ਸਨੈਚਰ, ਡਰੱਗ ਸਮਗਲਰ ਅਤੇ ਚੋਰਾਂ) ਨੂੰ ਜ਼ਿਲ੍ਹਾ ਮੋਹਾਲੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ।
2 ਪਿਸਟਲ, 3 ਰੋਂਦ, ਖੋਹ ਕੀਤੇ 80 ਮੋਬਾਇਲ ਫੋਨ, 300 ਗ੍ਰਾਮ ਹੈਰੋਇਨ (ਡਰੱਗ) ਬਰਾਮਦ
ਉਹਨਾਂ ਦੱਸਿਆ ਕਿ ਇਹਨਾਂ ਖਿਲਾਫ਼ ਮੁੱਕਦਮਾ ਨੰ. 177 ਮਿਤੀ 03-06-2023 ਅ/ਧ 21-61-85 ਐਨ ਡੀ ਪੀ ਐਸ ਐਕਟ, 25 ਆਰਮਜ਼ ਐਕਟ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ। ਇਸ ਵਿੱਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨਾਂ ਦੇ ਨਾਂਅ ਦਵਿੰਦਰ ਸਿੰਘ ਉੱਰਫ ਬਾਬਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਦਹੀਰਪੁਰ ਤਾਣਾ ਨੂਰਪੁਰਬੇਦੀ ਜ਼ਿਲ੍ਹਾ ਰੋਪੜ,ਅਜੈ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਪਿੰਡ ਗਰਨਿਆਂ ਵਾਲੀ ਥਾਣਾ ਨੂਰਪੁਰ ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼, ਸੰਦੀਪ ਸਿੰਘ ਉੱਰਫ ਬੌਂਕਸਰ ਪੁੱਤਰ ਸੁਖਮਿੰਦਰ ਸਿੰਘ ਵਾਸੀ ਵਾਰਡ ਨੰ. 31 ਉੱਤਮ ਨਗਰ ਥਾਣਾ ਸਿਟੀ-1 ਖੰਨਾ, ਜ਼ਿਲ੍ਹਾ ਖੰਨਾ ਹਨ। ਇਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ,
2 ਪਿਸਟਲ .32 ਬੋਰ, 3 ਜਿੰਦਾ ਰੋਂਦ .32 ਬੋਰ, ਕਾਰ ਮਾਰਕਾ ਫਾਰਚੂਨਰ,ਕਾਰ ਮਾਰਕਾ ਸਵਿਫਟ ਬ੍ਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੂਸਰਾ ਮੁੱਕਦਮਾ ਨੰਬਰ 80 ਮਿਤੀ 03-06-2023 ਅ/ਧ 379, 379ਬੀ,411 ਆਈ ਪੀ ਸੀ ਥਾਣਾ ਬਲੋਂਗੀ, ਮੋਹਾਲੀ ਤਹਿਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੇ ਨਾਮ ਬਲਜਿੰਦਰ ਸਿੰਘ ਉੱਰਫ ਪ੍ਰਿੰਸ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਨੀਲੋਂ ਕਲਾਂ ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਹਾਲ ਵਾਸੀ #80 ਅਦਰਸ਼ ਨਗਰ ਬਲੋਗੀ,ਜਸਵੀਰ ਸਿੰਘ ਉੱਰਫ ਜੱਸ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਅਤਲਾ ਕਲਾਂ, ਥਾਣਾ ਭਿੱਖੀ, ਜ਼ਿਲ੍ਹਾ ਮਾਨਸਾ ਹਾਲ ਵਾਸੀ #80 ਅਦਰਸ਼ ਨਗਰ ਬਲੌਂਗੀ, ਰਾਜਨ ਕੁਮਾਰ ਉੱਰਫ ਜੱਗੂ ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਉਦੀਪੁਰੇਮਾ, ਥਾਣਾ ਨਿਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਹਾਲ ਵਾਸੀ ਅਦਰਸ਼ ਨਗਰ ਬਲੌਂਗੀ,
ਇਹ ਵੀ ਪੜ੍ਹੋ : ਸੁਨਾਮ ‘ਚ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦੇ ਗੋਲੀ ਮਾਰੀ
ਨਿਤਨ ਪੁੱਤਰ ਬਲਵੰਤ ਰਾਏ ਵਾਸੀ # ਐਚਸੀ-1128 ਫੇਸ-1 ਮੋਹਾਲੀ ਥਾਣਾ ਫੇਸ-1 ਮੋਹਾਲੀ ਜ਼ਿਲ੍ਹਾ ਮੋਹਾਲੀ ਹਨ। ਇਨ੍ਹਾਂ ਕੋਲੋਂ 43 ਖੋਹ ਕੀਤੇ ਮੋਬਾਇਲ ਫੋਨ ਵੱਖ ਵੱਖ ਮਾਰਕਾ,4 ਖੋਹ/ਚੌਰੀ ਕੀਤੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਇਸੇ ਤਰ੍ਹਾਂ ਤੀਜਾ ਮੁੱਕਦਮਾ ਨੰਬਰ 163 ਮਿਤੀ 30-05-2023 ਅ/ਧ 379ਬੀ,411 ਆਈਪੀਸੀ ਥਾਣਾ ਸਿਟੀ ਖਰੜ, ਮੋਹਾਲੀ ਤਹਿਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। (Robbers )
ਜਿਨ੍ਹਾਂ ਦੇ ਨਾਮ ਹਰਮੀਤ ਸਿੰਘ ਉੱਰਫ ਗੋਲਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਢੰਗਰਾਲੀ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੋਪੜ,ਰੋਸ਼ਨ ਸਿੰਘ ਉੱਰਫ ਸੋਨੂੰ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਢੰਗਰਾਲੀ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੋਪੜ,ਜਸ਼ਨਪ੍ਰੀਤ ਸਿੰਘ ਉੱਰਫ ਭੱਟੀ ਹਰਵਿੰਦਰ ਸਿੰਘ ਵਾਸੀ ਪਿੰਡ ਮੁੰਡੀਆ ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੋਪੜ,ਹਰਮਿੰਦਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਮੁੰਡੀਆ, ਥਾਂਣਾ ਸਦਰ ਮੋਰਿੰਡਾ, ਰੂਪਨਗਰ ਹਨ। ਇਨ੍ਹਾਂ ਕੋਲੋਂ 37 ਖੋਹ ਕੀਤੇ ਮੋਬਾਇਲ ਫੋਨ ਵੱਖ ਵੱਖ ਮਾਰਕਾ,2 ਖੋਹ/ਚੌਰੀ ਕੀਤੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ।
ਗਿਰੋਹ ਜ਼ਿਲੇ ’ਚ ਬੜੀ ਮੁਸ਼ਤੈਦੀ ਨਾਲ ਚੋਰੀਆਂ ਕਰਨ ਵਿੱਚ ਸਰਗਰਮ ਸੀ (Robbers )
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਜ਼ਿਲੇ ਵਿਚ ਬੜੀ ਮੁਸ਼ਤੈਦੀ ਨਾਲ ਚੋਰੀਆਂ ਕਰਨ ਵਿੱਚ ਸਰਗਰਮ ਸੀ। ਇਨ੍ਹਾਂ ਦੁਆਰਾ ਲੁੱਟ ਖੋਹ ਮੋਬਾਈਲ ਸਨੈਚ ਦੀਆਂ ਸਭ ਤੋਂ ਵੱਧ ਵਾਰਦਾਤਾਂ ਮੁਹਾਲੀ ਸ਼ਹਿਰ ਅਤੇ ਖਰੜ ਵਿੱਚ ਕੀਤੀਆਂ ਗਈਆਂ। ਪਰ ਮੁਹਾਲੀ ਪੁਲਿਸ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਸਭ ਫੜੇ ਗਏ। ਉਨ੍ਹਾਂ ਦੱਸਿਆ ਕਿ ਇਹਨਾਂ ਦੁਆਰਾ ਹੋਰ ਕਿੱਥੇ ਚੋਰੀਆਂ ਕੀਤੀਆਂ ਗਈਆਂ ਅਤੇ ਕਿੱਥੇ ਨਸ਼ਾ ਸਪਲਾਈ ਕੀਤਾ ਜਾਂਦਾ ਰਿਹਾ ਹੈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਪੁੱਛਗਿੱਛ ਦੌਰਾਨ ਇਸ ਗਿਰੋਹ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।