ਦਿੱਲੀ ਦੀ ਘਟਨਾ ਤੋਂ ਸਬਕ ਨਹੀਂ ਲੈ ਰਹੀ ਐ ਮੁਹਾਲੀ, ਘਰਾਂ ‘ਚ ਡਿਲੀਵਰੀ ਹੋ ਰਿਹਾ ਐ ਪੀਜ਼ਾ ਬਰਗਰ

ਦਿੱਲੀ ਵਿਖੇ ਪੀਜ਼ਾ ਡਿਲੀਵਰ ਕਰਨ ਵਾਲਾ ਆਇਆ ਐ ਕੋਰੋਨਾ ਪਾਜੀਟਿਵ, ਖ਼ਤਰਾ ਮੰਡਰਾ ਰਿਹਾ ਐ ਮੁਹਾਲੀ ‘ਚ ਵੀ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਪੀਜਾ ਡਿਲੀਵਰ ਕਰਨ ਵਾਲੇ ‘ਚ ਕੋਰੋਨਾ ਪਾਜੀਟਿਵ ਆਉਣ ਵਾਲੀ ਘਟਨਾ ਤੋਂ ਮੁਹਾਲੀ ਸਬਕ ਹੀ ਨਹੀਂ ਲੈ ਰਿਹਾ ਹੈ। ਜਿਸ ਕਾਰਨ ਇਸ ਜ਼ਿਲ੍ਹੇ ਵਿੱਚ ਲਗਾਤਾਰ ਹਰ ਘਰ ਪੀਜ਼ਾ ਅਤੇ ਬਰਗਰ ਸਣੇ ਢਾਬੇ ਤੋਂ ਖਾਣੇ ਤੱਕ ਦੀ ਡਿਲੀਵਰੀ ਹੋ ਰਹੀਂ ਹੈ। ਇਥੇ ਇੱਕ ਹੋਰ ਗਲਤੀ ਮੁਹਾਲੀ ਲਈ ਵੱਡੀ ਖਤਰਾ ਬਣ ਸਕਦੀ ਹੈ ਪਰ ਜਿਲ੍ਹਾ ਪ੍ਰਸ਼ਾਸਨ ਇਸ ਸਬੰਧੀ ਕੋਈ ਵੀ ਕਾਰਵਾਈ ਕਰਨ ਦੀ ਥਾਂ ‘ਤੇ ਚੁੱਪੀ ਧਾਰੀ ਬੈਠਾ ਹੈ।

ਹੈਰਾਨੀ ਤਾਂ ਇਹ ਗਲ ਦੀ ਹੈ ਕਿ ਕੋਰੋਨਾ ਨੂੰ ਖ਼ਤਮ ਕਰਨ ਲਈ ਸਮਾਜਿਕ ਦੂਰੀ ਬਣਾਉਣਾ ਸਾਰੀਆਂ ਤੋਂ ਜਰੂਰੀ ਕੀਤਾ ਹੋਇਆ ਹੈ ਪਰ ਮੁਹਾਲੀ ਜ਼ਿਲ੍ਹੇ ਵਿੱਚ ਕਿਸੇ ਅਣਜਾਣ ਲੋਕਾਂ ਦੇ ਹੱਥ ਦਾ ਬਣਿਆ ਖਾਣਾ ਅਤੇ ਪੀਜ਼ਾ ਸਣੇ ਬਰਗਰ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ, ਜਿਥੇ ਕਿ ਇਸ ਗਲ ਤੋਂ ਨਿਸ਼ਚਿਤ ਵੀ ਨਹੀਂ ਹੋਇਆ ਜਾ ਸਕਦਾ ਕਿ ਜਿਹੜੇ ਵਿਅਕਤੀ ਨੇ ਉਸ ਪੀਜਾ ਜਾਂ ਫਿਰ ਬਰਗਰ ਸਣੇ ਰੋਟੀ ਤੇ ਸਬਜ਼ੀ ਨੂੰ ਤਿਆਰ ਕੀਤਾ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ।

ਮੁਹਾਲੀ ਵਿਖੇ ਕਰਿਆਨਾ ਅਤੇ ਦਵਾਈ ਦੀਆਂ ਦੁਕਾਨਾਂ ‘ਤੇ ਪਾਬੰਦੀ ਹੈ ਪਰ ਪੀਜਾ ਅਤੇ ਬਰਗਰ ਸਣੇ ਢਾਬੇ ਦੇ ਖਾਣੇ ‘ਤੇ ਕੋਈ ਵੀ ਪਾਬੰਦੀ ਨਹੀਂ ਹੈ। ਇਸ ਤਰ੍ਹਾਂ ਦੇ ਖਾਣੇ ਨੂੰ ਜੈਮੇਟੋ ਅਤੇ ਸਵਿੱਗੀ ਵਰਗੀ ਕੰਪਨੀਆਂ ਰਾਹੀਂ ਘਰਾਂ ਤੱਕ ਡਿਲੀਵਰੀ ਦਿੱਤੀ ਜਾ ਰਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।