ਸੰਜੇ ਨੇ 500 ’ਚੋਂ 489 ਅੰਕ ਕੀਤੇ ਹਾਸਲ | Result
(ਵਿੱਕੀ ਕੁਮਾਰ) ਮੋਗਾ। ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਐਸ.ਸੀ.ਈ.ਆਰ.ਟੀ ਪੰਜਾਬ ਨੇ ਸੈਸ਼ਨ 2024-25 ਪੰਜਵੀਂ ਜਮਾਤ ਦੇ ਸਲਾਨਾ ਨਤੀਜੇ ਬੀਤੇ ਦਿਨੀ ਐਲਾਨੇ ਗਏ। ਜਿਨ੍ਹਾਂ ਵਿੱਚੋਂ ਮੋਗਾ ਦੇ ਐਨ .ਐਸ. ਬਾਵਾ ਪਬਲਿਕ ਸਕੂਲ ਮੋਗਾ ਦੇ ਵਿਦਿਆਰਥੀ ਸੁਰਿੰਦਰ ਕੌਰ ਪੁੱਤਰੀ ਗੁਰਸੇਵਕ ਸਿੰਘ 495/500 ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ।
ਇਹ ਵੀ ਪੜ੍ਹੋ: Punjab 8th Result: ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਦੀ ਵਿਦਿਆਰਥਣ ਗੁਰੀਤ ਕੌਰ ਨੇ ਗੱਡੇ ਝੰਡੇ
ਸੰਜੇ ਪੁੱਤਰ ਸਤਨਾਮ ਸਿੰਘ 489/500 ਅੰਕ ਲੈ ਕੇ ਦੂਜਾ ਸਥਾਨ ਅਤੇ ਜਸਪ੍ਰੀਤ ਕੌਰ ਪੁੱਤਰੀ ਅੰਗਰੇਜ਼ ਸਿੰਘ ਤੇ ਸਾਹਿਬ ਅਰੋੜਾ ਪੁੱਤਰ ਵਿਜੇ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀ ਇਸ ਪ੍ਰਾਪਤੀ ਤੇ ਇਸ ਸਕੂਲ ਦੇ ਪ੍ਰਿੰਸੀਪਲ ਸਟਾਫ ਮੈਂਬਰ ਸੋਨੀਆ ਬਾਵਾ, ਪਰਮਜੀਤ ਕੌਰ, ਸਵਰਨ ਕੌਰ, ਗਗਨਦੀਪ ਕੌਰ, ਕਰਮਜੀਤ ਕੌਰ, ਪੂਜਾ ਰਾਣੀ, ਕਲਾਕਾਰ ਸੁਖਦੀਪ ਮੈਡਮ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸਾਡਾ ਸਾਰਾ ਸਟਾਫ਼ ਬੱਚਿਆ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਉਂਦੇ ਹਨ, ਜਿੰਨ੍ਹਾ ਦੇ ਫ਼ਲਸਰੂਪ ਅੱਜ ਸਾਡੇ ਸਕੂਲ ਦਾ ਰਿਜਲਟ ਬਹੁੱਤ ਚੰਗਾ ਆਇਆ ਹੈ। Result