ਕਾਬੂ ਕੀਤੇ ਬਦਮਾਸਾਂ ਨੇ 26 ਨੂੰ ਮੋਗਾ ਤੇ 28 ਅਗਸਤ ਨੂੰ ਲੁਧਿਆਣਾ ’ਚ ਫਾਇਰਿੰਗ ਕਰਨਾ ਮੰਨਿਆ : ਐਸਐਸਪੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। Ludhiana News: ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਦੁਕਾਨਦਾਰਾਂ ’ਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇੰਨਾਂ ’ਚੋਂ ਇੱਕ ਪੁਲਿਸ ਦੀ ਗੋਲੀ ਨਾਲ ਤੇ ਦੂਜਾ ਭੱਜਣ ਦੀ ਕੋਸ਼ਿਸ ’ਚ ਸੱਟ ਵੱਜਣ ਕਾਰਨ ਜਖ਼ਮੀ ਹੋਇਆ ਸੀ। ਦੋਵਾਂ ਦੇ ਕਬਜ਼ੇ ’ਚੋਂ ਪੁਲਿਸ ਨੇ ਦੋ ਦੇਸੀ ਪਿਸਟਲ, 3 ਰੌਂਦੀ ਜਿੰਦਾ ਤੇ 1 ਖੋਲ ਤੋਂ ਇਲਾਵਾ 2 ਮੋਬਾਇਲ ਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਇੱਥੇ ਪੌਸ਼ ਏਰੀਏ ’ਚ ਸਿੰਧੀ ਬੇਕਰੀ ’ਚ ਦਾਖਲ ਹੋ ਕੇ ਕੁੱਝ ਬਦਮਾਸਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਜਿਸ ਵਿੱਚ ਬੇਕਰੀ ਦੇ ਮਾਲਕ ਨਵੀਨ ਗੰਗਵਾਨੀ ਤੇ ਉਸਦਾ ਇੱਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ। ਦੂਜੇ ਪਾਸੇ ਥਾਣਾ ਸਿਟੀ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਵੀਰਵਾਰ ਸਵੇਰੇ ਏਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਗਸ਼ਤ ਦੋਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਉਕਤ ਦੋਵਾਂ ਨੇ ਪੁੱਛਗਿੱਛ ਦੌਰਾਨ 28 ਅਗਸਤ ਨੂੰ ਲੁਧਿਆਣਾ ਵਿਖੇ ਸਿੰਧੀ ਬੇਕਰੀ ਦੇ ਮਾਲਕ ’ਤੇ ਫਾਇਰਿੰਗ ਕਰਨਾ ਮੰਨਿਆ ਹੈ। Ludhiana News
ਇਹ ਵੀ ਪੜ੍ਹੋ: ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ
ਐਸਐਸਪੀ ਅੰਕੁਰ ਗੁਪਤਾ ਮੁਤਾਬਕ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮੇਨ ਰੋਡ ਤੋਂ ਦਿੱਲੀ ਕਲੋਨੀ ਮੋਗਾ ’ਚ ਪੁਲਿਸ ਪਾਰਟੀ ਨੂੰ ਇੱਕ ਐਕਟਿਵਾ ਆਉਂਦੀ ਦਿਖਾਈ ਦਿੱਤੀ, ਜਿਸ ਦੇ ਚਾਲਕ ਦਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਐਕਟਿਵਾ ਸਵਾਰ ਵਿਅਕਤੀਆਂ ਨੇ ਪੁਲਿਸ ’ਤੇ ਫਾਇਰ ਕੀਤਾ। ਇਸ ਪਿੱਛੋਂ ਭੱਜਣ ਦੀ ਕੋਸ਼ਿਸ਼ ’ਚ ਸਕੂਟਰੀ ਫਿਸਲਣ ਕਾਰਨ ਦੋਵੇਂ ਡਿੱਗ ਪਏ ਅਤੇ ਭੱਜਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਪਾਰਟੀ ਨੇ ਕਾਬੂ ਕਰਨ ਲਈ ਫਾਇਰ ਕੀਤੇ ਜੋ ਇੱਕ ਦੀ ਸੱਜੀ ਲੱਤ ’ਤੇ ਗੋਢੇ ਤੋਂ ਥੱਲੇ ਹੇਠਾਂ ਲੱਗਾ ਤੇ ਪੁਲਿਸ ਨੇ ਕਾਬੂ ਕਰ ਲਿਆ। ਜਦਕਿ ਦੂਜਾ ਡਿੱਗ ਕੇ ਸੱਟ ਵੱਜਣ ਕਾਰਨ ਪੁਲਿਸ ਨੇ ਦਬੋਚ ਲਿਆ। ਜਿੰਨ੍ਹਾਂ ਵਿੱਚੋਂ ਇੱਕ ਨੇ ਆਪਣੀ ਪਹਿਚਾਣ ਜਗਮੀਤ ਸਿੰਘ ਉਰਫ਼ ਮੀਤਾ ਵਾਸੀ ਬਹੋਨਾ ਚੌਂਕ ਮੋਗਾ ਦੱਸਿਆ।
32 ਬੋਰ ਦੇਸੀ ਪਿਸਟਲ ਸਮੇਤ ਮੈਗਜੀਨ ਵੀ ਬਰਾਮਦ
ਇਸਦੇ ਕਬਜੇ ’ਚੋਂ 32 ਬੋਰ ਦੇਸੀ ਪਿਸਟਲ ਸਮੇਤ ਮੈਗਜੀਨ, ਜਿਸਦੇ ਚੈਂਬਰ ਵਿੱਚ ਇੱਕ ਰੌਂਦ ਫਸਿਆ ਹੋਇਆ ਸੀ, ਬਰਾਮਦ ਹੋਇਆ। ਦੂਜੇ ਨੇ ਆਪਣਾ ਨਾਂਅ ਵਿਕਾਸ ਕੁਮਾਰ ਉਰਫ ਕਾਸਾ ਵਾਸੀ ਪਹਾੜਾ ਸਿੰਘ ਚੌਂਕ ਮੋਗਾ ਦੱਸਿਆ। ਇਸ ਦੇ ਕੋਲੋਂ ਵੀ ਇੱਕ 32 ਬੋਰਡ ਪਿਸਟਲ ਤੇ ਮੈਗਜੀਨ ਵਿੱਚੋਂ 2 ਜਿੰਦਾ ਰੌਂਦ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਅਤੇ ਡਿੱਗ ਕੇ ਜਖ਼ਮੀ ਹੋਣ ਕਾਰਨ ਪੁਲਿਸ ਨੇ ਦੋਵਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਅਤੇ ਦੋਵਾਂ ਖਿਲਾਫ਼ ਥਾਣਾ ਮੋਗਾ ਵਿਖੇ ਮਾਮਲਾ ਦਰਜ਼ ਕੀਤਾ। Ludhiana News
ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਬਦਮਾਸਾਂ ਨੇ 26 ਅਗਸਤ ਨੂੰ ਚੌਂਕ ਸ਼ੇਖਾਂ ਮੋਗਾ ਵਿਖੇ ਇੱਕ ਦੁਕਾਨ ਵਿੱਚ ਅਤੇ 28 ਅਗਸਤ ਨੂੰ ਸਿੰਧੀ ਬੇਕਰੀ ਲੁਧਿਆਣਾ ਵਿਖੇ ਫਾਇਰਿੰਗ ਕਰਨਾ ਮੰਨਿਆ ਹੈ। ਜਿੰਨ੍ਹਾਂ ਦੇ ਕਬਜ਼ੇ ’ਚੋਂ ਪੁਲਿਸ ਨੇ ਉਕਤ ਤੋਂ ਇਲਾਵਾ 2 ਮੋਬਾਇਲ ਤੇ ਪੀਬੀ- 08- ਸੀਜੇ- 7986 ਨੰਬਰੀ ਐਕਟਿਵਾ ਸਕਟਰੀ ਵੀ ਬਰਾਮਦ ਕੀਤੀ ਹੈ। ਉਨਾਂ ਇਹ ਵੀ ਦੱਸਿਆ ਕਿ ਦੋਵਾਂ ਖਿਲਾਫ਼ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਤਿੰਨ- ਤਿੰਨ ਅਪਰਾਧਿਕ ਮਾਮਲੇ ਦਰਜ਼ ਹਨ।