Moeen Ali Retirement: ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਨੂੰ ਕਿਹਾ ਅਲਵਿਦਾ

Moeen Ali Retirement
Moeen Ali Retirement: ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਨੂੰ ਕਿਹਾ ਅਲਵਿਦਾ

2014 ’ਚ ਕੀਤਾ ਸੀ ਡੈਬਿਊ | Moeen Ali Retirement

  • 2019 ਤੇ 2022 ਦੀ ਵਿਸ਼ਵ ਚੈਂਪੀਅਨ ਟੀਮ ਦਾ ਰਹੇ ਹਿੱਸਾ

ਸਪੋਰਟਸ ਡੈਸਕ। Moeen Ali Retirement: ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੈੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। 37 ਸਾਲਾਂ ਦੇ ਆਲਰਾਊਂਡਰ ਨੇ ਇਹ ਫੈਸਲਾ ਅਸਟਰੇਲੀਆ ਖਿਲਾਫ ਹੋਣ ਜਾ ਰਹੀ ਸਫੇਦ ਗੇਂਦ ਸੀਰੀਜ਼ ਲਈ ਇੰਗਲੈਂਡ ਟੀਮ ’ਚ ਮੌਕਾ ਨਾ ਮਿਲਣ ਤੋਂ ਬਾਅਦ ਲਿਆ ਹੈ। 2019 ’ਚ ਵਨਡੇ ਵਿਸ਼ਵ ਕੱਪ ਤੇ 2022 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ 37 ਸਾਲਾਂ ਦੇ ਮੋਈਨ ਨੇ ਡੇਲੀ ਮੇਲ ਨੂੰ ਦਿੱਤੇ ਇੱਕ ਇੰਟਰਵਿਊ ’ਚ ਕਿਹਾ, ‘ਮੈਂ 37 ਸਾਲ ਦਾ ਹਾਂ।

ਮੈਨੂੰ ਇਸ ਮਹੀਨੇ ਅਸਟਰੇਲੀਆ ਖਿਲਾਫ ਹੋਣ ਵਾਲੀ ਸੀਰੀਜ ਲਈ ਨਹੀਂ ਚੁਣਿਆ ਗਿਆ, ‘ਮੈਂ ਇੰਗਲੈਂਡ ਲਈ ਕਾਫੀ ਕ੍ਰਿਕੇਟ ਖੇਡੀ ਹੈ। ਹੁਣ ਅਗਲੀ ਪੀੜ੍ਹੀ ਦਾ ਸਮਾਂ ਆ ਗਿਆ ਹੈ, ਜਿਸ ਬਾਰੇ ਮੈਨੂੰ ਦੱਸਿਆ ਗਿਆ। ਮੈਂ ਸੋਚਿਆ ਕਿ ਇਹ ਸਹੀ ਸਮਾਂ ਸੀ। ਮੈਂ ਆਪਣਾ ਕੰਮ ਕਰ ਲਿਆ ਹੈ। ਮੋਇਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਟੀ-20 ਵਿਸ਼ਵ ਕੱਪ-2024 ’ਚ ਖੇਡਿਆ ਸੀ। ਗੁਆਨਾ ’ਚ ਭਾਰਤ ਖਿਲਾਫ ਖੇਡੇ ਗਏ ਇਸ ਸੈਮੀਫਾਈਨਲ ਮੈਚ ’ਚ ਇੰਗਲਿਸ਼ ਟੀਮ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। Moeen Ali Retirement

Read This : ENG vs SL: 147 ਸਾਲਾਂ ਦੇ ਟੈਸਟ ਕ੍ਰਿਕੇਟ ਇਤਿਹਾਸ ’ਚ ਚਮਕਿਆ ਇਹ ਬੱਲੇਬਾਜ਼ ਦਾ ਨਾਂਅ, ਪਹਿਲੀ ਵਾਰ ਬਣਿਆ ਇਹ ਵੱਡਾ ਰਿਕਾਰਡ

ਇੱਕ ਸਾਲ ਪਹਿਲਾਂ ਸੰਨਿਆਸ ਤੋਂ ਬਾਅਦ ਵਾਪਸੀ ਕੀਤੀ ਸੀ, ਏਸ਼ੇਜ ਟੀਮ ’ਚ ਸ਼ਾਮਲ

ਮੋਈਨ ਅਲੀ ਨੇ ਵੀ 2021 ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਦੋ ਸਾਲ ਬਾਅਦ, 2023 ’ਚ, ਉਹ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈ ਕੇ ਵਾਪਸ ਪਰਤਿਆ। ਫਿਰ ਉਸ ਨੂੰ ਜੈਕ ਲੀਚ ਦੀ ਥਾਂ ’ਤੇ ਐਸੇਜ ਸੀਰੀਜ ਲਈ ਚੁਣੀ ਗਈ ਇੰਗਲਿਸ਼ ਟੀਮ ’ਚ ਸ਼ਾਮਲ ਕੀਤਾ ਗਿਆ। ਮੋਈਨ ਨੇ ਇਹ ਫੈਸਲਾ ਟੈਸਟ ਕਪਤਾਨ ਬੇਨ ਸਟੋਕਸ, ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਤੇ ਇੰਗਲੈਂਡ ਕ੍ਰਿਕੇਟ ਦੇ ਮੈਨੇਜਿੰਗ ਡਾਇਰੈਕਟਰ ਰੌਬਰਟ ਕੀਜ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਸੀ।

366 ਵਿਕਟਾਂ ਲਈਆਂ ਤੇ 6678 ਦੌੜਾਂ ਵੀ ਬਣਾਈਆਂ | Moeen Ali Retirement

ਮੋਈਨ ਅਲੀ ਨੇ 2014 ’ਚ ਅੰਤਰਰਾਸ਼ਟਰੀ ਕ੍ਰਿਕੇਟ ’ਚ ਆਪਣੀ ਸ਼ੁਰੂਆਤ ਕੀਤੀ ਸੀ। ਇੱਕ ਆਲਰਾਊਂਡਰ ਵਜੋਂ, ਉਸਨੇ 68 ਟੈਸਟ, 138 ਵਨਡੇ ਤੇ 92 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਇੰਗਲੈਂਡ ਲਈ ਸਾਰੇ ਫਾਰਮੈਟਾਂ ’ਚ 8 ਸੈਂਕੜੇ ਤੇ 28 ਅਰਧ ਸੈਂਕੜੇ ਸਮੇਤ 6678 ਦੌੜਾਂ ਤੇ 366 ਵਿਕਟਾਂ ਲਈਆਂ ਹਨ। Moeen Ali Retirement