ਮੋਦੀ ਨੇ ਐਚਏਐਲ ਦੇ 30 ਹਜ਼ਾਰ ਕਰੋੜ ਚੋਰੀ ਕੀਤੇ: ਰਾਹੁਲ

ਦੇਸ਼ ‘ਚ ਵਧਦੀ ਬੇਰੁਜ਼ਗਾਰੀ ਲਈ ਮੋਦੀ ਨੂੰ ਠਹਿਰਾਇਆ ਜਿੰਮੇਵਾਰ

ਨਵੀਂ ਦਿੱਲੀ, ਏਜੰਸੀ। 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐਚਏਐਲ) ਦੇ 30 ਹਜ਼ਾਰ ਕਰੋੜ ਰੁਪਏ ਚੋਰੀ ਕਰਕੇ ਇੱਕ ਅਕੁਸ਼ਲ ਕੰਪਨੀ ਨੂੰ ਜਹਾਜ਼ ਬਣਾਉਣ ਦਾ ਕੰਮ ਸੌਂਪਣ ਦਾ ਆਰੋਪ ਲਗਾਇਆ ਹੈ। ਸ੍ਰੀ ਗਾਂਧੀ ਨੇ ਦੇਸ਼ ‘ਚ ਵਧਦੀ ਬੇਰੁਜ਼ਗਾਰੀ ਲਈ ਵੀ ਪ੍ਰਧਾਨ ਮੰਤਰੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਸਮੇਂ ਦੇਸ਼ ‘ਚ ਪਿਛਲੇ ਦੋ ਦਹਾਕਿਆਂ ‘ਚ ਸਭ ਤੋਂ ਜ਼ਿਆਦਾ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਦੇ ਸਾਰੇ ਪ੍ਰੋਗਰਾਮਾਂ ਨੂੰ ਖਤਮ ਕਰ ਦਿੱਤਾ ਹੈ। ਐਚਏਐਲ ਦੇ 30 ਹਜ਼ਾਰ ਕਰੋੜ ਰੁਪਏ ਚੋਰੀ ਕਰਕੇ ਇੱਕ ਅਜਿਹੇ ਆਦਮੀ ਨੂੰ ਦੇ ਦਿੱਤੇ ਜਿਸ ਕੋਲ ਜਹਾਜ਼ ਬਣਾਉਣ ਦਾ ਹੁਨਰ ਨਹੀਂ ਹੈ। ਇਸ ਸਮੇਂ ਦੇਸ਼ ‘ਚ ਕਰੋੜਾਂ ਕੁਸ਼ਲ ਨੌਜਵਾਨ ਪਿਛਲੇ 20 ਸਾਲਾਂ ਤੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here