ਅਗਲੇ ਮੁਕਾਬਲੇ ’ਚ ਵੀ ਸਰਵੋਤਮ ਪ੍ਰਦਰਸ਼ਨ ਕਰਨ ਲਈ ਦਿੱਤੀਆਂ ਸ਼ੁੱਭ ਕਾਮਨਾਵਾਂ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਖੇਡਾਂ ’ਚ ਦੇਸ਼ ਨੂੰ ਪਹਿਲਾ ਚਾਂਦੀ ਤਮਗਾ ਦਿਵਾਉਣ ਵਾਲੀ ਭਾਰਤੋਲਕ ਮੀਰਾਬਾਈ ਚਾਨੂ ਨਾਲ ਗੱਲ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਟਵੀਟ ’ਚ ਕਿਹਾ ਗਿਆ ਹੈ, ‘ਪ੍ਰਧਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਮੀਰਬਾਈ ਚਾਨੂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਟੋਕੀਓ ਓਲੰਪਿਕ ’ਚ ਚਾਂਦੀ ਤਮਗਾ ਜਿੱਤਣ ਲਈ ਵਧਾਈ ਦਿੱਤੀ ।
ਉਨ੍ਹਾਂ ਮੀਰਬਾਈ ਚਾਨੂ ਨੂੰ ਅਗਲੇ ਮੁਕਾਬਲੇ ’ਚ ਵੀ ਸਰਵੋਤਮ ਪ੍ਰਦਰਸ਼ਨ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕਰਕੇ ਚਾਨੂ ਨੂੰ ਵਧਾਈ ਦਿੰਦਿਆਂ ਕਿਹਾ ਸੀ, ‘ਟੋਕੀਓ ਓਲੰਪਿਕ 2020 ਲਈ ਇੱਕ ਸੁਖਦ ਸ਼ੁਰੂਆਤ ਲਈ ਨਹੀਂ ਕਿਹਾ ਜਾ ਸਕਦਾ ਸੀ ਭਾਰਤ ਮੀਰਾਬਾਈ ਚਾਨੂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੈ ਭਾਰ ਤੋਲ ’ਚ ਚਾਂਦੀ ਤਮਗਾ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਉਨ੍ਹਾਂ ਦੀ ਸਫ਼ਲਤਾ ਹਰ ਭਾਰਤੀ ਨੂੰ ਪ੍ਰੇਰਿਤ ਕਰਦੀ ਹੈ ਭਾਰਤ ਦੀ ਜੈ ਜੈਕਾਰ’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ