ਮੋਦੀ ਪੁਤਿਨ ਨਾਲ ਮਹੱਤਵਪੂਰਨ ਬੈਠਕ ਲਈ ਤਿਆਰ

Modi, Ready, Important, Meeting, With, Putin

ਖੇਤਰੀ ਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਹੋ ਸਕਦੀ ਹੈ ਚਰਚਾ

ਨਵੀਂ ਦਿੱਲੀ, ਏਜੰਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੌਰੇ ‘ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਨੂੰ ਮਹੱਤਵਪੂਰਨ ਦੋਪੱਖੀ ਬੈਠਕ ਕਰਨਗੇ। ਸ੍ਰੀ ਮੋਦੀ ਨੇ ਵੀਰਵਾਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਤੁਹਾਡਾ ਸਵਾਗਤ ਹੈ। ਆਪਸੀ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਹਾਂ ਅਤੇ ਇਸ ਨਾਲ ਭਾਰਤ ਅਤੇ ਰੂਸ ਦੀ ਦੋਸਤੀ ਹੋਰ ਮਜਬੂਤ ਹੋਵੇਗੀ। ਜਿਕਰਯੋਗ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਆਵਾਸ ‘ਤੇ ਦੋਵਾਂ ਆਗੂਆਂ ਦੀ ਗੈਰ ਰਸਮੀ ਬੈਠਕ ਹੋਈ ਸੀ। ਇਸ ਦੌਰਾਨ ਦੋਵੇਂ ਪੱਖ ਦੋਪੱਖੀ ਸਬੰਧਾਂ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਖੇਤਰੀ ਅਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।

ਸ੍ਰੀ ਪੁਤਿਨ ਦੀ ਇਸ ਯਾਤਰਾ ਦੌਰਾਨ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਪੰਜ ਅਰਬ ਡਾਲਰ ਦੇ ਉਸ ਸਮਝੌਤੇ ‘ਤੇ ਹਨ ਜਿਸ ‘ਚ ਰੂਸ ਤੋਂ ਉੱਨਤ ਵਾਯੂ ਰੱਖਿਆ ਪ੍ਰਣਾਲੀ-ਐਸ 400 ਟ੍ਰਿਮਫ ਹਾਸਲ ਕੀਤੀ ਜਾ ਸਕਦੀ ਹੈ। ਸ੍ਰੀ ਪੁਤਿਨ ਰਾਸ਼ਟਰਪਤੀ ਭਵਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ-ਰੂਸ ਕਾਰੋਬਾਰੀ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਪਿਛਲੇ ਕੁਝ ਸਮੇਂ ਤੋਂ ਭਾਰਤ ਨੇ ਰੂਸ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here