ਪੇਂਸ ਨੇ ਅਮਰੀਕੀ ਚੋਣਾਂ ‘ਚ ਦਖਲ ਨੂੰ ਲੈ ਕੇ ਚੀਨ ਨੂੰ ਲਤਾੜਿਆ

Pence, Pulls, China, Interference, American, Elections

ਅਮਰੀਕੀ ਉਪ ਰਾਸ਼ਟਰਪਤੀ ਨੇ ਕੀਤੀ ਚੀਨ ਦੀ ਅਲੋਚਨਾ

ਕਿਹਾ, ਅਮਰੀਕੀ ਚੋਣਾਂ ‘ਚ ਜਨਮਤ ਨੂੰ ਪ੍ਰਭਾਵਿਤ ਕਰਨ ਦੇ ਯਤਨ

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਚੀਨ ‘ਤੇ ਆਰੋਪ ਲਗਾਇਆ ਹੈ ਕਿ ਚੀਨ ਅਗਲੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ ਹੈ। ਸ੍ਰੀ ਪੇਂਸ ਨੇ ਵੀਰਵਾਰ ਨੂੰ ਵਾਸ਼ਿੰਗਟਨ ਸਥਿਤ ਹਡਸਨ ਇੰਸਟੀਚਿਊਟ ਦੇ ਥਿੰਕ ਟੈਂਕ ਪ੍ਰੋਗਰਾਮ ‘ਚ ਚੀਨ ਨੂੰ ਜੰਮਕੇ ਲਤਾੜਿਆ। ਬ੍ਰਿਟਿਸ਼ ਸਮਾਚਾਰ ਪੱਤਰ ਦ ਗਾਰਡੀਅਨ ਅਨੁਸਾਰ ਸ੍ਰੀ ਪੇਂਸ ਨੇ ਕਿਹਾ ਕਿ ਚੀਨ ਨੇ ਸਾਲ 2018 ‘ਚ ਹੋਣ ਵਾਲੀਆਂ ਅਮਰੀਕੀ ਚੋਣਾਂ ‘ਚ ਜਨਮਤ ਨੂੰ ਪ੍ਰਭਾਵਿਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਇਹ ਸਿਲਸਿਲਾ ਸਾਲ 2020 ‘ਚ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਜਾਰੀ ਰਹੇਗਾ। ਪੇਂਸ ਨੇ ਦਾਅਵਾ ਕੀਤਾ ਕਿ ਚੀਨ ਆਪਣੇ ਸਮਾਚਾਰ ਪੱਤਰਾਂ ਅਤੇ ਰੇਡੀਓ ‘ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਰਾਹੀਂ ਪੂਰੇ ਅਮਰੀਕਾ ‘ਚ ਚੀਨ ਨੂੰ ਨੀਤੀਆਂ ਦੇ ਪੱਖ ‘ਚ ਖੁੱਲ੍ਹੇਆਮ ਇਹ ਪ੍ਰੋਪੋਗੇਂਡਾ ਚਲਾ ਰਿਹਾ ਹੈ। ਸ੍ਰੀ ਪੇਂਸ ਨੇ ਹਾਲਾਂਕਿ ਚੀਨ ਦੁਆਰਾ ਅਮਰੀਕੀ ਚੋਣ ਪ੍ਰਣਾਲੀ ਨੂੰ ਪ੍ਰਤੱਖ ਤੌਰ ‘ਤੇ ਪ੍ਰਭਾਵਿਤ ਕਰਨ ਦੇ ਸਬੂਤਾਂ ਦਾ ਹਵਾਲਾ ਨਹੀਂ ਦਿੱਤਾ। ਅਮਰੀਕੀ ਉਪ ਰਾਸ਼ਟਰਪਤੀ ਨੇ ਆਪਣੇ ਸੰਬੋਧਨ ‘ਚ ਦੱਖਣੀ ਚੀਨ ਸਾਗਰ ‘ਚ ਗਤੀਵਿਧੀਆਂ ਵਧਾਉਣ, ਅਮਰੀਕਾ ਦੀ ਬੌਧਿਕ ਸੰਮਤੀ ਨੂੰ ਚੋਰੀ ਕਰਨ ਅਤੇ ਦੂਜੇ ਦੇਸ਼ਾਂ ਨੂੰ ਤਾਈਵਾਨ ਦੀ ਖੁਦਮੁਖਤਿਆਰੀ ਨੂੰ ਅਸਵੀਕਾਰ ਕਰਨ ਲਈ ਉਕਸਾਉਣ ਨੂੰ ਲੈ ਕੇ ਚੀਨ ਦੀ ਅਲੋਚਨਾ ਕੀਤੀ। (American Elections)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।