ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ‘ਤੇ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਦਰਸ਼ ਸਾਡੇ ਭਾਰਤ ਨੂੰ ਖੁਸ਼ਹਾਲ ਤੇ ਦਿਆਲੂ ਬਣਾਉਣ ‘ਚ ਮਾਰਗਦਰਸ਼ਨ ਕਰਦੇ ਰਹਿਣਗੇ।
ਸ਼ਾਂਤੀ ਦੇ ਪੁਜਾਰੀ ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ‘ਚ ਹੋਇਆ ਤੇ ਅੱਜ ਉਨ੍ਹਾਂ ਦੀ 151ਵੀਂ ਜੈਅੰਤੀ ਹੈ। ਮੋਦੀ ਅੱਜ ਸਵੇਰੇ ਗਾਂਧੀ ਜੀ ਦੀ ਸਮਾਧੀ ਰਾਜਘਾਟ ਗਏ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਸ਼ਟਰਪਿਤਾ ਨੂੰ ਨਮਨ ਕਰਦਿਆਂ ਟਵੀਟ ਕੀਤਾ, ‘ਗਾਂਧੀ ਜੈਅੰਤੀ ‘ਤੇ ਅਸੀਂ ਹਰਮਨ ਪਿਆਰੇ ਬਾਪੂ ਨੂੰ ਨਮਨ ਕਰਦੇ ਹਾਂ। ਉਨ੍ਹਾਂ ਦੇ ਜੀਵਨ ਤੇ ਮਹਾਨ ਵਿਚਾਰਾਂ ਨਾਲ ਤੋਂ ਬਹੁਤ ਕੁਝ ਸਿੱਖਣਾ ਹੈ। ਬਾਪੂ ਦੇ ਆਦਰਸ਼ ਸਾਨੂੰ ਖੁਸ਼ਹਾਲ ਤੇ ਦਿਆਲੂ ਭਾਰਤ ਬਣਾਉਣ ‘ਚ ਮਾਰਗ ਦਰਸ਼ਨ ਕਰਦੇ ਰਹਿਣਗੇ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.