ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ

Modi, Meet, Advani, After, Victory

ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ

ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਦੇ ਘਰ ਜਾ ਕੇ ਉਹਨਾ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਸ ਮੁਲਾਕਾਤ ਦੀ ਇੱਕ ਤਸਵੀਰ ਟਵਿੱਟਰ ‘ਤੇ ਸਾਂਝੀ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ, ‘ਆਦਰਯੋਗ ਅਡਵਾਨੀ ਜੀ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ। ਅੱਜ ਭਾਜਪਾ ਦੀ ਇਹ ਸਫਲਤਾ ਸੰਭਵ ਹੋਈ ਹੈ ਕਿਉਂਕਿ ਉਹਨਾਂ (ਸ੍ਰੀ ਅਡਵਾਨੀ) ਵਰਗੇ ਮਹਾਨ ਲੋਕਾਂ ਨੇ ਪਾਰਟੀ ਨੂੰ ਬਣਾਉਣ ਅਤੇ ਲੋਕਾਂ ਦੇ ਸਾਹਮਣੇ ਨਵੀਂ ਆਦਰਸ਼ਵਾਦੀ ਗਾਥਾ ਪੇਸ਼ ਕਰਨ ਲਈ ਦਹਾਕਿਆਂ ਤੋਂ ਮਿਹਨਤ ਕੀਤੀ ਹੈ।’ ਜਿਕਰਯੋਗ ਹੈ ਕਿ ਦੋਵੇਂ ਆਗੂਆਂ ‘ਚ ਵਿਚਾਰਕ ਮਤਭੇਦ ਰਹੇ ਹਨ। ਕਦੇ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ‘ਚ ਇੱਕ ਰਹੇ ਸ੍ਰੀ ਅਡਵਾਨੀ ਨੇ ਇਸ ਵਾਰ ਲੋਕ ਸਭਾ ਚੋਣ ਨਹੀਂ ਲੜੀ ਅਤੇ ਸਰਗਰਮ ਰਾਜਨੀਤੀ ਤੋਂ ਹੁਣ ਲਗਭਗ ਪੂਰੀ ਤਰ੍ਹਾਂ ਕੱਟ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here