ਜੀ 20 ‘ਚ ਹਿੱਸਾ ਲੈਣ ਮੋਦੀ ਪਹੁੰਚੇ ਓਸਾਕਾ
ਓਸਾਕਾ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 20 ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਵੀਰਵਾਰ ਨੂੰ ਜਾਪਾਨ ਦੇ ਓਸਾਕਾ ਸ਼ਹਿਰ ਪਹੁੰਚ ਗਏ। ਜੀ 20 ਸ਼ਿਖਰ ਸੰਮੇਲਨ 27 ਤੋਂ 29 ਜੂਨ ਤੱਕ ਇੱਥੇ ਕਰਵਾਇਆ ਜਾ ਰਿਹਾ ਹੈ। ਯੂਰਪੀ ਯੂਨੀਅਨ ਸਮੇਤ 19 ਦੇਸ਼ ਇਸ ‘ਚ ਹਿੱਸਾ ਲੈ ਰਹੇ ਹਨ। ਇਸ ਵਾਰ ਸ਼ਿਖਰ ਸੰਮੇਲਨ ਦਾ ਵਿਸ਼ਾ ‘ਹਿਊਮਨ ਸੈਂਟਰਡ ਫਿਊਚਰ ਸੁਸਾਇਟੀ ਹੈ। ਸ੍ਰੀ ਮੋਦੀ ਨੇ ਕਾਨਸਾਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਟਵੀਟ ਕਰਕੇ ਜੀ 20 ਸੰਮੇਲਨ ‘ਚ ਹਿੱਸਾ ਲੈਣ ਦੇ ਜਪਾਨ ਪਹੁੰਚਣ ਦੀ ਜਾਣਕਾਰੀ ਦਿੱਤੀ।
ਉਹਨਾਂ ਨੇ ਜਪਾਨ ਪਹੁੰਚਣ ‘ਤੇ ਭਾਰਤੀ ਭਾਈਚਾਰੇ ਦੇ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਹਾਜ਼ਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮੋਦੀ ਮੋਦੀ ਦੇ ਨਾਅਰੇ ਲਗਾ ਕੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਸ੍ਰੀ ਮੋਦੀ ਨੇ ਉਥੇ ਮੌਜੂਦ ਭਾਰਤੀਆਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਇਸ ਤੋਂ ਪਹਿਲਾਂ ਜੀ 20 ਸ਼ਿਖਰ ਸੰਮੇਲਨ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਮੋਦੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ, ਡਿਜੀਟਲਾਈਜੇਸ਼ਨ ਅਤੇ ਜਲਵਾਯੂ ਬਦਲਾਅ ਵਰਗੀਆਂ ਮੁੱਖ ਚੁਣੌਤੀਆਂ ਦਾ ਹੱਲ ਇਸ ਬੈਠਕ ਦੇ ਮੁੱਖ ਮੁੱਦੇ ਹੋਣਗੇ।
ਉਹਨਾਂ ਕਿਹਾ ਕਿ ਵਿਸ਼ਵਿਕ ਨੇਤਾਵਾਂ ਦੇ ਨਾਲ ਦੁਨੀਆ ਦੀਆਂ ਮੁੱਖ ਚੁਣੌਤੀਆਂ ਅਤੇ ਮੌਕਿਆਂ ‘ਤੇ ਚਰਚਾ ਲਈ ਉਹ ਉਤਸ਼ਕ ਹਨ। ਜੀ 20 ਸ਼ਿਖਰ ਸੰਮੇਲਨ ਦੌਰਾਲ ਸ੍ਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਇਲਾਵਾ ਵਿਸ਼ਵ ਦੇ ਕਈ ਮੁੱਖ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਕੱਲ੍ਹ ਸ੍ਰੀ ਟਰੰਪ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੇ ਆਬੇ ਨਾਲ ਗੱਲਬਾਤ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














