ਮੇਡਾਗਾਸਕਰ ਸਟੇਡੀਅਮ ‘ਚ ਭਾਜੜ, 15 ਦੀ ਮੌਤ, 75 ਜ਼ਖਮੀ

15 Killed, Stampede, Madagascar, Stadium

ਮੇਡਾਗਾਸਕਰ ਸਟੇਡੀਅਮ ‘ਚ ਭਾਜੜ, 15 ਦੀ ਮੌਤ, 75 ਜ਼ਖਮੀ

ਮਾਸਕੋ, ਏਜੰਸੀ। ਮੇਡਾਗਾਸਕਰ ਦੀ ਰਾਜਧਾਨੀ ਅੰਟਾਨਾਨਾਰੀਵੋ ਦੇ ਮਹਾਮਾਸੀਨਾ ਸਟੇਡੀਅਮ ‘ਚ ਅਜ਼ਾਦੀ ਦਿਵਸ ਸਮਾਰੋਹ ਦੌਰਾਨ ਮੱਚੀ ਭਾਜੜ ‘ਚ ਘੱਟੋ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 75 ਤੋਂ ਜ਼ਿਆਦਾ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਖਬਰ ਦਿੱਤੀ। ਆਰੇਂਜ ਐਕਟੂ ਮੇਡਾਗਾਸਕਰ ਸਮਾਚਾਰ ਪੋਰਟਲ ਦੀ ਰਿਪੋਰਟ ਅਨੁਸਾਰ ਅਜਾਦੀ ਦਿਵਸ ਦੀ 59ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮੁਫ਼ਤ ਮਨੋਰੰਜਨ ਮੁਹੱਈਆ ਕਰਵਾਇਆ ਗਿਆ ਸੀ।

ਸਟੇਡੀਅਮ ਦੀ 22 ਹਜ਼ਾਰ ਦੀ ਸਮਰੱਥਾ

ਇਸ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਮਹਿਮਾਨਾਂ ‘ਚ ਭਾਜੜ ਮੱਚ ਗਈ। ਇਸ ਹਾਦਸੇ ‘ਚ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 75 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ। ਅੰਟਾਨਾਨਾਰੀਵੋ ‘ਚ ਸਥਿਤ ਮਹਾਮਾਸੀਨਾ ਸਟੇਡੀਅਮ ਦੀ 22 ਹਜ਼ਾਰ ਵਿਅਕਤੀਆਂ ਦੀ ਸਮਰੱਥਾ ਹੈ ਅਤੇ ਇਸ ਨੂੰ ਵੱਖ-ਵੱਖ ਖੇਡਾਂ ਵਾਲਾ, ਸੰਸਕ੍ਰਿਤਿਕ ਪ੍ਰੋਗਰਾਮਾਂ ਲਈ ਵਰਤਿਆ ਜਾਂਦਾ ਹੈ। 19 ਜਨਵਰੀ ਨੂੰ ਮੇਡਾਗਾਸਕਰ ਰਾਸ਼ਟਰਪਤੀ ਐਂਡ੍ਰੀ ਰਾਜੋਈਲਿਨਾ ਨੇ ਇਸ ਦਾ ਉਦਘਾਟਨ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।