ਮੋਦੀ ਨੇ ਗੋਰਖਪੁਰ ਵਿੱਚ ਏਮਜ਼ ਅਤੇ ਖਾਦ ਕਾਰਖਾਨੇ ਦਾ ਕੀਤਾ ਉਦਘਾਟਨ

ਮੋਦੀ ਨੇ ਗੋਰਖਪੁਰ ਵਿੱਚ ਏਮਜ਼ ਅਤੇ ਖਾਦ ਕਾਰਖਾਨੇ ਦਾ ਕੀਤਾ ਉਦਘਾਟਨ

ਗੋਰਖਪੁਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਹਿੰਦੁਸਤਾਨ ਫਰਟੀਲਾਈਜ਼ਰਜ਼ ਅਤੇ ਰਸਾਇਣ ਲਿਮਟਿਡ ਦੀ ਖਾਦ ਕਾਰਖਾਨੇ, ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਸਮੇਤ 9,600 ਕਰੋੜ ਰੁਪਏ ਤੋਂ ਵੱਧ ਦੇ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਰਾਜ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਡਾ: ਦਿਨੇਸ਼ ਸ਼ਰਮਾ, ਕੇਂਦਰੀ ਮੰਤਰੀ ਅਨੁਪ੍ਰਿਯਾ ਪਟੇਲ ਅਤੇ ਉੱਤਰ ਪ੍ਰਦੇਸ਼ ਭਾਜਪਾ ਪ੍ਰਧਾਨ ਸਵਤੰਤਰਦੇਵ ਸਿੰਘ ਸਮੇਤ ਵੱਖ-ਵੱਖ ਮੰਤਰੀਆਂ ਅਤੇ ਕੇਂਦਰ ਦੇ ਉੱਚ ਅਧਿਕਾਰੀਆਂ ਅਤੇ ਰਾਜ ਸਰਕਾਰਾਂ ਦੇ ਵੱਖ-ਵੱਖ ਮੰਤਰੀ ਤੇ ਆਲਾ ਅਧਿਕਾਰੀ ਵੀ ਮੌਜੂਦ ਸਨ। ਮੋਦੀ ਨੇ ਕਰੀਬ 598 ਏਕੜ ਰਕਬੇ ‘ਚ ਸਥਾਪਿਤ ਖਾਦ ਕਾਰਖਾਨੇ ਦਾ ਉਦਘਾਟਨ ਕੀਤਾ। ਮੋਦੀ ਨੇ ਜਿਵੇਂ ਹੀ ਰਿਮੋਟ ਕੰਟਰੋਲ ਨਾਲ ਕਾਰਖਾਨੇ ਦਾ ਉਦਘਾਟਨ ਕੀਤਾ, ਕਾਰਖਾਨੇ ਤੋਂ ਉਤਪਾਦਨ ਸ਼ੁਰੂ ਹੋ ਗਿਆ। ਇਸ ਦੀ ਲਾਗਤ 8,603 ਕਰੋੜ ਰੁਪਏ ਹੈ।

ਵਰਨਣਯੋਗ ਹੈ ਕਿ ਇਸ ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 2,200 ਮੀਟ੍ਰਿਕ ਟਨ ਤਰਲ ਅਮੋਨੀਆ ਅਤੇ 3,850 ਮੀਟ੍ਰਿਕ ਟਨ ਨਿੰਮ ਕੋਟੇਡ ਯੂਰੀਆ ਪੈਦਾ ਕਰਨ ਦੀ ਹੈ। ਇਹ ਖਾਦ ਪਲਾਂਟ ਸਾਲਾਨਾ 12.7 ਲੱਖ ਮੀਟ੍ਰਿਕ ਟਨ ਨਿੰਮ ਕੋਟੇਡ ਯੂਰੀਆ ਦਾ ਸਾਲਾਨਾ ਉਤਪਾਦਨ ਕਰੇਗਾ। ਗੋਰਖਪੁਰ ਦੀ ਇਹ ਫੈਕਟਰੀ ਪਿਛਲੇ 30 ਸਾਲਾਂ ਤੋਂ ਬੰਦ ਸੀ। ਇਸ ਖਾਦ ਕਾਰਖਾਨੇ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੋਦੀ ਨੇ ਸਮਾਗਮ ਵਾਲੀ ਥਾਂ ਤੋਂ ਹੀ ਰਿਮੋਟ ਕੰਟਰੋਲ ਨਾਲ ਨਵੀਂ ਬਣੀ ਏਮਜ਼ ਇਮਾਰਤ ਦਾ ਉਦਘਾਟਨ ਵੀ ਕੀਤਾ। ਇਸ ਦੀ ਲਾਗਤ 1,011 ਕਰੋੜ ਰੁਪਏ ਹੈ। ਇਹ 112 ਏਕੜ ਰਕਬੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ।

ਇਸ ਉੱਚ ਵਿਸ਼ੇਸ਼ ਮੈਡੀਕਲ ਸੰਸਥਾ ਰਾਹੀਂ ਮਰੀਜ਼ਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਵਿੱਚ, ਗੋਰਖਪੁਰ ਏਮਜ਼ 14 ਅਤਿ-ਆਧੁਨਿਕ ਮਾਡਿਊਲਰ ਅਪਰੇਸ਼ਨ ਥੀਏਟਰਾਂ, ਅਤਿ-ਆਧੁਨਿਕ ਸੀਟੀ, ਐਮਆਰਆਈ, ਡਾਇਲਸਿਸ ਮਸ਼ੀਨ, ਸੀ-ਆਰਮ ਮਸ਼ੀਨ ਬਹੁਤ ਸਾਰੇ ਮੈਡੀਕਲ ਉਪਕਰਨਾਂ ਅਤੇ ਸਹੂਲਤਾਂ ਨਾਲ ਲੈਸ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਗੋਰਖਪੁਰ ਵਿੱਚ ਸਥਾਪਿਤ ਆਈਸੀਐਮਆਰ ਦੇ ਖੇਤਰੀ ਮੈਡੀਕਲ ਖੋਜ ਕੇਂਦਰ ਦਾ ਵੀ ਉਦਘਾਟਨ ਕੀਤਾ। ਇਹ ਖੋਜ ਕੇਂਦਰ ਕੋਵਿਡ-19 ਸਮੇਤ ਇਨਸੇਫਲਾਈਟਿਸ, ਡੇਂਗੂ, ਚਿਕਨਗੁਨੀਆ, ਕਾਲਾ ਅਜ਼ਰ ਵਰਗੀਆਂ ਬਿਮਾਰੀਆਂ ਦੇ ਵਾਇਰਸਾਂ ਦੀ ਪਛਾਣ ਕਰਨ ਦੇ ਯੋਗ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ