ਸਰਕਾਰ ਨੂੰ ਅੰਕੜਿਆਂ ਸਪੱਸ਼ਟਤਾ ਲਿਆਉਣ ਦੀ ਅਪੀਲ
ਨਵੀਂ ਦਿੱਲੀ । ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਦੇ ਗੇੜ ’ਚ ਵੀ ਅੰਕੜਿਆਂ ਦੀ ਬਾਜੀਗਰੀ ਤੋਂ ਬਾਜ ਨਹੀਂ ਆਈ ਤੇ ਪੀੜਤਾਂ ਤੋਂ ਲੇ ਕੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਦੱਸਣ ’ਚ ਖੇਡ ਕਰਦੀ ਰਹੀ ਹੈ । ਸ੍ਰੀਮਤੀ ਵਾਡਰਾ ਨੇ ਸੋਮਵਾਰ ਨੂੰ ਆਪਣੇ ‘ਜ਼ਿੰਮੇਵਾਰ ਕੌਣ ਅਭਿਆਨ’ ਦੇ ਤਹਿਤ ਫੇਸਬੁੱਕ ’ਤੇ ਜਾਰੀ ਇੱਕ ਪੋਸਟ ’ਚ ਕਿਹਾ ਕਿ ਸਰਕਾਰ ਨੇ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਤੇ ਕੋਰੋਨਾ ਪੀੜਤਾਂ ਦੀ ਗਿਣਤੀ ਨੂੰ ਜਨਸੰਖਿਆ ਦੇ ਅਨੁਪਾਤ ’ਚ ਦਿਖਾਇਆ ਪਰ ਕੋਰੋਨਾ ਦੇ ਟੈਸਟਿੰਗ ਦੇ ਅੰਕੜਿਆਂ ਦੀ ਕੁੱਲ ਗਿਣਤੀ ਹੀ ਦੱਸਦੀ ਰਹੀ।
ਉਨ੍ਹਾਂ ਕਿਹਾ ਕਿ ਸਰਕਾਰ ਅੱਜ ਵੀ ਵੈਕਸੀਨੇਸ਼ਨ ਦੇ ਅੰਕੜਿਆਂ ਦੀ ਕੁੱਲ ਗਿਣਤੀ ਦੱਸ ਰਹੀ ਹੈ, ਆਬਾਦੀ ਦਾ ਅਨੁਪਾਤ ਨਹੀਂ ਇਸ ’ਚ ਵੱਡੀ ਗੱਲ ਇਹ ਹੈ ਕਿ ਟੀਕਾਕਰਨ ਦੀ ਪਹਿਲੀ ਤੇ ਦੂਜੀ ਡੋਜ ਨੂੰ ਇੱਕ ’ਚ ਹੀ ਜੋੜ ਕੇ ਦੱਸ ਰਹੀ ਹੈ ਤੇ ਇਹ ਅੰਕੜਿਆਂ ਦੀ ਬਾਜੀਗਰੀ ਹੈ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ’ਚ ਲੋਕਾਂ ਨੇ ਸਰਕਾਰ ਤੋਂ ਅੰਕੜਿਆਂ ’ਚ ਸਪੱਸ਼ਟਤਾ ਵਰਤਣ ਦੀ ਅਪੀਲ ਕੀਤੀ ਸੀ ਕਿਉਂਕਿ ਅੰਕੜਿਆਂ ਨਾਲ ਹੀ ਬਿਮਾਰੀ ਦੇ ਫੈਲਾਅ, ਵਾਇਰਸ ਦੀ ਸਥਿਤੀ, ਕਿੱਥੇ ਸੀਲ ਕਰਨਾ ਹੈ ਜਾਂ ਕਿੱਥੇ ਟੈਸਟਿੰਗ ਵਧਾਉਣੀ ਹੈ ਸਰਕਾਰ ਨੇ ਇਸ ਗੱਲ ’ਤੇ ਅਮਲ ਨਹੀਂ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














