ਕਿਸਾਨਾਂ ਨੂੰ ਸਿਰਫ ਅਪਮਾਨਿਤ ਕਰ ਰਹੀ ਹੈ ਮੋਦੀ ਸਰਕਾਰ: ਪ੍ਰਿਅੰਕਾ

ਕਿਸਾਨਾਂ ਨੂੰ ਸਿਰਫ ਅਪਮਾਨਿਤ ਕਰ ਰਹੀ ਹੈ ਮੋਦੀ ਸਰਕਾਰ: ਪ੍ਰਿਅੰਕਾ

(ਏਜੰਸੀ) ਨਵੀਂ ਦਿੱਲੀ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਬਜਾਇ ਸਿਰਫ ਦੇਸ਼ ਦੇ ਕਿਸਾਨਾਂ ਨੂੰ ਵਾਰ-ਵਾਰ ਅਪਮਾਨਿਤ ਕਰਨ ’ਚ ਜੁਟੀ ਹੈ ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਨੇ ਕਿਹਾ ਕਿ ਸਰਕਾਰ ਸਿਰਫ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਚਸਮੇ ਲਾ ਕੇ ਕਿਸਾਨਾਂ ਦਾ ਸੰਕਟ ਵੇਖ ਰਹੀ ਹੈ।

ਇਸ ਲਈ ਉਸ ਨੂੰ ਕਿਤੇ ਹਕੀਕਤ ਨਜ਼ਰ ਨਹੀਂ ਆ ਰਹੀ ਹੈ ਪ੍ਰਿਅੰਕਾ ਨੇ ਕਿਹਾ, ‘ਭਾਜਪਾ ਸਰਕਾਰ ਨੇ ਸੰਸਦ ’ਚ ਕਿਹਾ ਕਿ ਨਾ ਤਾਂ ਉਸ ਨੇ ਕਾਲੇ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਦੀ ਮਨਸ਼ਾ ਜਾਣਨ ਦੀ ਕੋਈ ਕੋਸ਼ਿਸ਼ ਕੀਤੀ ਅਤੇ ਨਾ ਹੀ ਉਸ ਕੋਲ ਸ਼ਹੀਦ ਕਿਸਾਨਾਂ ਦਾ ਕੋਈ ਅੰਕੜਾ ਹੈ ਆਪਣੇ ਖਰਬਪਤੀ ਮਿੱਤਰਾਂ ਦਾ ਚਸ਼ਮਾ ਲਾ ਕੇ ਅੱਖਾਂ ਦਾ ਪਾਣੀ ਮਾਰ ਚੁੱਕੀ ਇਹ ਸਰਕਾਰ ਬਸ ਕਿਸਾਨਾਂ ਦਾ ਅਪਮਾਨ ਕੀਤੇ ਜਾ ਰਹੀ ਹੈ ਕਾਲੇ ਖੇਤੀ ਕਾਨੂੰਨ ਵਾਪਸ ਲਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ