ਕਾਂਗਰਸ ਸਰਕਾਰ ‘ਚ 126 ਰਫੇਲ ਖਰੀਦਣ ਦਾ ਹੋਇਆ ਸੀ ਸਮਝੌਤਾ ਮੋਦੀ ਸਰਕਾਰ ਖਰੀਦ ਰਹੀ ਹੈ ਸਿਰਫ਼ 36 ਰਫਾਲ | Modi Govt
ਨਵੀਂ ਦਿੱਲੀ (ਏਜੰਸੀ)। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਰਫ਼ੇਲ ਜਹਾਜ਼ਾਂ ਨੂੰ ਪਹਿਲਾਂ ਹੋਈ ਡੀਲ ਦੇ ਮੁਕਾਬਲੇ ਕਰੀਬ 41 ਫੀਸਦੀ ਵੱਧ ਕੀਮਤ ‘ਤੇ ਖਰੀਦ ਰਹੀ ਹੈ ਇੱਕ ਰੋਜ਼ਾਨਾ ਅਖਬਾਰ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਸਾਲ 2007 ‘ਚ ਤੱਤਕਾਲੀਨ ਯੂਪੀਏ ਸਰਕਾਰ ਨੇ ਜਿੰਨੀ ਰਾਸ਼ੀ ‘ਚ ਰਫ਼ੇਲ ਡੀਲ ਸਾਈਨ ਕੀਤੀ ਸੀ, ਉਸ ਦੇ ਮੁਕਾਬਲੇ ਮੋਦੀ ਸਰਕਾਰ 36 ਰਫ਼ੇਲ ਜਹਾਜ਼ਾਂ ਨੂੰ 41.42 ਫੀਸਦੀ ਵੱਧ ਕੀਮਤ ‘ਤੇ ਖਰੀਦ ਰਹੀ ਹੈ ਭਾਰਤੀ ਹਵਾਈ ਫੌਜ ਨੂੰ 126 ਰਫੇਲ ਜਹਾਜ਼ਾਂ ਦੀ ਲੋੜ ਸੀ ਇਸ ਲਈ ਸਾਲ 2007 ‘ਚ ਤੱਤਕਾਲੀਨ ਯੂਪੀਏ ਸਰਕਾਰ ਦੇ ਨਾਲ ਕਰਾਰ ਕੀਤਾ, ਜਿਸ ‘ਚ 126 ਰਫੇਲ ਜਹਾਜ਼ਾਂ ਨੂੰ ਖਰੀਦਣ ਦਾ ਸਮਝੌਤਾ ਹੋਇਆ ਸੀ ਇਹ ਤਹਿ ਕੀਤਾ ਗਿਆ ਸੀ। (Modi Govt)
ਕਿ 126 ‘ਚੋਂ 18 ਜਹਾਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਤੇ ਜੰਗ ‘ਚ ਸਮਰੱਥ ਸਥਿਤੀ ‘ਚ ਭਾਰਤ ‘ਚ ਲਿਆਂਦਾ ਜਾਵੇਗਾ ਤੇ ਹੋਰ 108 ਜਹਾਜ਼ਾਂ ਨੂੰ ਹਿੰਦੁਸਤਾਨ ਐਰੋਨਾਟੀਕਸ ਲਿਮਟਿਡ ਦੇ ਨਾਲ ਮਿਲ ਕੇ ਭਾਰਤ ‘ਚ ਤਿਆਰ ਕੀਤਾ ਜਾਵੇਗਾ ਉਸ ਸਮੇਂ ਪ੍ਰਤੀ ਜਹਾਜ਼ ਦੀ ਕੀਮਤ 643.26 ਕਰੋੜ ਰੁਪਏ (79.3 ਮਿਲੀਅਨ ਯੂਰੋ) ਸੀ ਹਾਲਾਂਕਿ ਬਾਅਦ ‘ਚ ਇਸ ਡੀਲ ‘ਚ ਬਦਲਾਅ ਹੋਇਆ ਤੇ ਸਾਲ 2011 ‘ਚ ਪ੍ਰਤੀ ਜਹਾਜ਼ ਦੀ ਕੀਮਤ 818.27 ਕਰੋੜ ਰੁਪਏ (100.85 ਮਿਲੀਅਨ ਯੂਰੋ) ਹੋ ਗਈ ਇਸ ਤੋਂ ਬਾਅਦ 10 ਅਪਰੈਲ 2015 ਨੂੰ ਨਰਿੰਦਰ ਮੋਦੀ ਨੇ ਅਚਾਨਕ ਤੋਂ ਇਹ ਫੈਸਲਾ ਕੀਤਾ ਕਿ 126 ਦੇ ਬਜਾਇ ਸਿਰਫ਼ 36 ਰਫਾਲ ਜਹਾਜ਼ ਹੀ ਖਰੀਦੇ ਜਾਣਗੇ ਤੇ ਫਰਾਂਸ ‘ਚ ਦੌਰੇ ਦੌਰਾਨ ਇਹ ਡੀਲ ਸਾਈਨ ਕਰ ਦਿੱਤੀ। (Modi Govt)