ਦੇਸ਼ ਦੇ 370 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਸਨ
- ਜਿਸ ਨੂੰ ਕੋਆਪਰੇਟਿਵ ਬੈਂਕ ‘ਚ ਡਾਇਰੈਕਟਰ ਹਨ ਉਸ ‘ਚ ਨੋਟਬੰਦੀ ਦੇ ਸਮੇਂ ਜਮ੍ਹਾਂ ਹੋਏ 745 ਕਰੋਡ ਦੇ ਪੁਰਾਣੇ ਨੋਟ
ਨਵੀਂ ਦਿੱਲੀ (ਏਜੰਸੀ) ਕਾਂਗਰਸ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਿਦੇਸ਼ਕ ਰਹਿੰਦਿਆਂ ਅਹਿਮਦਾਬਾਦ ਜ਼ਿਲ੍ਹਾ ਕੋਆਪਰੇਟਿਵ ਬੈਂਕ ‘ਚ ਨੋਟਬੰਦੀ ਦੌਰਾਨ ਪੰਜ ਦਿਨਾਂ ‘ਚ ਸਭ ਤੋਂ ਵੱਧ 745 ਕਰੋੜ 58 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਸਨ ‘ਜੋ ‘ਕਾਲੇ ਧਨ ਨੂੰ ਸਫੈਦ’ ਕਰਨ ਵਰਗਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ।
ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਪਾਰਟੀ ਦਫ਼ਤਰ ‘ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ 2016 ‘ਚ 10 ਨਵੰਬਰ ਤੋਂ 14 ਨਵੰਬਰ ਦੇ ਦੌਰਾਨ ਅਹਿਮਦਾਬਾਦ ਜ਼ਿਲ੍ਹਾ ਕੋਆਪਰੇਟਿਵ ਬੈਂਕ ‘ਚ ਸਭ ਤੋਂ ਵੱਧ 745 ਕਰੋੜ ਪੁਰਾਣੇ ਨੋਟ ਜਮ੍ਹਾਂ ਕਰਵਾਏ ਗਏ ਉਨ੍ਹਾਂ ਕਿਹਾ ਕਿ ਸ਼ਾਹ ਇਸ ਬੈਂਕ ਦੇ ਨਿਦੇਸ਼ਕ ਹਨ ਤੇ ਪਹਿਲਾਂ ਇਸ ਦੇ ਪ੍ਰਧਾਨ ਰਹਿ ਚੁੱਕੇ ਹਨ ਉਨ੍ਹਾਂ ਇਸ ਨੂੰ ਵੱਡਾ ਘਪਲਾ ਦੱਸਦਿਆਂ ਕਿਹਾ ਕਿ ਸਿਰਫ਼ ਗੁਜਰਾਤ ਦੇ 11 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ‘ਚ 3118 ਕਰੋੜ 51 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਜਿਨ੍ਹਾਂ ਦੇ ਕਰਤਾ ਧਰਤਾ ਭਾਜਪਾ ਦੇ ਮੁੱਖ ਆਗੂ ਸਨ ਦੇਸ਼ ਦੇ 370 ਜ਼ਿਲ੍ਹਾ ਕੋਅਪਰੇਟਿਵ ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਗਏ ਸਨ ਸੂਰਜੇਵਾਲਾ ਨੇ ਕਿਹਾ ਕਿ ਅਹਿਮਦਾਬਾਦ ਜ਼ਿਲ੍ਹਾ ਕੋਅਪਰੇਟਿਵ ਬੈਂਕ ਦੇ ਪ੍ਰਧਾਨ ਭਾਜਪਾ ਦੇ ਮੁੱਖ ਆਗੂ ਅਜੈ ਪਟੇਲ ਹਨ ਜੋ ਸ਼ਾਹ ਦੇ ਨਜ਼ਦੀਕੀ ਸਹਿਯੋਗੀ ਵੀ ਹਨ ਉਨ੍ਹਾਂ ਕਿਹਾ ਕਿ ਇਸ ਬੈਂਕ ਦੇ ਦੂਜੇ ਨਿਦੇਸ਼ਕ ਯਸ਼ਪਾਲ ਚੂੜਾਸਮਾ ਹਨ ਜੋ ਸ਼ੋਹਰਾਬੁਦੀਨ ਮਾਮਲੇ ‘ਚ ਸ਼ਾਹ ਦੇ ਨਾਲ ਜੇਲ੍ਹ ਗਏ ਸਨ।