ਮੋਦੀ ਨੇ ਚੁਣਾਵੀ ਰੈਲੀ ‘ਚ ਆਪਣੀ ਤਾਰੀਫ਼ਾਂ ਦੇ ਬੰਨ੍ਹੇ ਪੁੱਲ

Modi, Commendation, Election, Rally

ਅਰੁਣਾਚਲ ਪ੍ਰਦੇਸ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ਨਿੱਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ‘ਚ ਆਪਣੀ ਚੋਣਾਵੀ ਰੈਲੀ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,”ਤੁਸੀਂ ਲੋਕ ਸੂਰਜ ਦੀ ਤੇਜ ਵਾਂਗ ਹੀ ਤੇਜਸਵੀ ਹੋ ਅਤੇ ਤੁਹਾਡੀ ਵੀਰਤਾ ਦੀ ਚਰਚਾ ਦੇਸ਼ ਭਰ ‘ਚ ਹੁੰਦੀ ਹੈ। ਅਜਿਹੇ ਸ਼ੂਰਵੀਰ ਅਤੇ ਤੇਜਸਵੀ ਲੋਕਾਂ ਨੂੰ ਪ੍ਰਧਾਨ ਸੇਵਕ ਦਾ ਨਮਸਕਾਰ। ਇਹ ਮੇਰੀ ਕਿਸਮਤ ਹੈ ਕਿ ਦੇਸ਼ ਦੇ ਇਸ ਮਹੱਤਵਪੂਰਨ ਹਿੱਸੇ ਨੂੰ ਮੈਂ ਪਿਛਲੇ 5 ਸਾਲਾਂ ਤੋਂ ਨਵੇਂ ਭਾਰਤ ਦਾ ਨਵਾਂ ਗਰੋਥ ਇੰਜਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਨਾਲ ਹੀ ਆਪਣੇ ਕੰਮ ਦਾ ਹਿਸਾਬ ਦੇਣ ਦੀ ਸ਼ੁਰੂਆਤ ਵੀ ਅਰੁਣਾਚਲ ਪ੍ਰਦੇਸ਼ ਤੋਂ ਹੀ ਹੋ ਰਹੀ ਹੈ”। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਡਬਲ ਇੰਜਣ ਲਈ ਮਿਲ ਰਹੇ ਤੁਹਾਡੇ ਆਸ਼ੀਰਵਾਦ ਨੂੰ ਮੈਂ ਆਪਣੇ ਸਿਰ ਮੱਥੇ ‘ਤੇ ਰੱਖਦਾ ਹਾਂ। ਪਿਛਲੇ 5 ਸਾਲਾਂ ‘ਚ, ਮੈਂ ਦੇਸ਼ ਲਈ ਜੋ ਵੀ ਕਰ ਸਕਿਆ ਹਾਂ, ਉਸ ਦੇ ਪਿੱਛੇ ਤੁਹਾਡਾ ਹੱਥ, ਸਮਰਥਨ ਅਤੇ ਆਸ਼ੀਰਵਾਦ ਹੀ ਹੈ। ਮੋਦੀ ਨੇ ਕਿਹਾ,”ਤੁਸੀਂ ਦੱਸਿਆ ਸੀ ਕਿ ਇੱਥੇ ਕੋਈ ਪ੍ਰਧਾਨ ਮੰਤਰੀ 30 ਸਾਲ ਬਾਅਦ ਆਇਆ ਹੈ ਪਰ ਤੁਹਾਡਾ ਇਹ ਪ੍ਰਧਾਨ ਸੇਵਕ ਬੀਤੇ 5 ਸਾਲਾਂ ‘ਚ ਹੀ 30 ਤੋਂ ਵੀ ਵਧ ਵਾਰ ਇੱਥੇ ਆ ਚੁਕਿਆ ਹੈ।” ਉਨ੍ਹਾਂ ਨੇ ਕਿਹਾ ਕਿ ਜੋ ਬੋਗੀਬੀਲ ਪੁੱਲ ਸਾਲਾਂ ਤੋਂ ਲਟਕਿਆ ਹੋਇਆ ਸੀ, ਉਸ ਦੇ ਬਣਨ ਨਾਲ ਪੂਰਬੀ ਜ਼ਿਲਿਆਂ ਦੇ ਹਜ਼ਾਰਾਂ ਲੋਕਾਂ ਦੀ ਈਟਾਨਗਰ ਤੋਂ ਦੂਰੀ 16 ਘੰਟੇ ਤੋਂ ਘਟਾ ਕੇ 4-5 ਘੰਟੇ ਰਹਿ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।