ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਸ਼ਾਂਤੀ ਦਾ ਇਕ ਮੌਕੇ ਦੇਣ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਪੁਲਵਾਮਾ ਮਾਮਲੇ ‘ਚ ਭਾਰਤ ਉਨ੍ਹਾਂ ਨੂੰ ਜੇਕਰ ਪੁਖਤਾ ਸਬੂਤ ਮੁਹਈਆ ਕਰਵਾਉਂਦਾ ਹੈ ਤਾਂ ਉਹ ਜਲਦ ਐਕਸ਼ਨ ਲੈਣਗੇ।
ਇਮਰਾਨ ਖਾਨ ਦਾ ਬਿਆਨ ਮੋਦੀ ਦੀ ਉਸ ਚਿਤਾਵਨੀ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ‘ਚ ਰਾਸਜਸਥਾਨ ‘ਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਭਾਰਤ ਨਹੀਂ ਛੱਡੇਗਾ। ਮੋਦੀ ਦਾ ਕਹਿਣਾ ਹੈ ਸੀ ਕਿ ਇਸ ਵਾਰ ਹਿਸਾਬ ਬਰਾਬਰ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨਵੇਂ ਭਾਰਤ ਦੀ ਰੀਤੀ ਹੈ।
ਇਸ ‘ਚ ਦਰਦ ਨੂੰ ਸਹਿਨ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੇ ਕਿਹਾ ਸਾਨੂੰ ਪਤਾ ਹੈ ਕਿ ਅੱਤਵਾਦ ਨੂੰ ਕਿਵੇਂ ਕੁਚਲਨਾ ਹੈ ? ਮੋਦੀ ਨੇ ਕਿਹਾ ਸੀ ਕਿ ਜਦੋਂ ਇਮਰਾਨ ਕਾਕਿ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਵਧਾਈ ਲਈ ਫੋਨ ਕੀਤਾ ਸੀ। ਉਸ ਸਮੇਂ ਇਮਰਾਨ ਨੇ ਖੁੱਦ ਨੂੰ ਪਠਾਨ ਦਾ ਬੱਚਾ ਦਸਦੇ ਹੋਏ ਗਰੀਬੀ ਅਤੇ ਸਿਖਿੱਆ ਮੁੱਦਿਆ ਤੇ ਰਲ ਕੇ ਕੰਮ ਕਰਨ ਦੀ ਗੱਲ ਕਹੀ ਸੀ। ਮੋਦੀ ਦਾ ਕਹਿਣਾ ਸੀ ਕਿ ਉਹ ਆਪਣੀ ਗੱਲਾਂ ਤੇ ਪਲਟ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ