Modern Homes Open Kitchen: ਮਾਡਰਨ ਘਰਾਂ ਦੀ ਨਵੀਂ ਪਛਾਣ ਓਪਨ ਕਿਚਨ

Modern Homes Open Kitchen
Modern Homes Open Kitchen: ਮਾਡਰਨ ਘਰਾਂ ਦੀ ਨਵੀਂ ਪਛਾਣ ਓਪਨ ਕਿਚਨ

Modern Homes Open Kitchen: ਅੱਜ ਦੇ ਦੌਰ ਵਿੱਚ ਜਦੋਂ ਘਰ ਸਿਰਫ਼ ਰਹਿਣ ਦੀ ਥਾਂ ਨਹੀਂ, ਸਗੋਂ ਜੀਵਨਸ਼ੈਲੀ ਤੇ ਸੋਚ ਦਾ ਸ਼ੀਸ਼ਾ ਬਣ ਗਿਆ ਹੈ, ਉਦੋਂ ਆਰਕੀਟੈਕਚਰ ਤੇ ਇੰਟੀਰੀਅਰ ਡਿਜ਼ਾਈਨ ਵਿੱਚ ਕਈ ਨਵੇਂ ਪ੍ਰਯੋਗ ਸਾਹਮਣੇ ਆਏ ਹਨ ਇਨ੍ਹਾਂ ਪ੍ਰਯੋਗਾਂ ਵਿੱਚ ਇੱਕ ਨਵੀਂ ਲੋਕਪ੍ਰਿਅਤਾ ਤੇ ਆਧੁਨਿਕ ਟ੍ਰੈਂਡ ਹੈ ਓਪਨ ਕਿਚਨ ਡਿਜ਼ਾਈਨ ਪਹਿਲਾਂ ਜਿੱਥੇ ਰਸੋਈ ਨੂੰ ਘਰ ਦੇ ਪਿੱਛੇ ਜਾਂ ਅਲੱਗ ਨੁੱਕਰ ਵਿੱਚ ਬਣਾਇਆ ਜਾਂਦਾ ਸੀ, ਉੱਥੇ ਹੀ ਹੁਣ ਇਹ ਘਰ ਦੇ ਕੇਂਦਰ ਵਿੱਚ ਆ ਕੇ ਪਰਿਵਾਰਕ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਆਓ ਜਾਣਦੇ ਹਾਂ ਓਪਨ ਕਿਚਨ ਡਿਜ਼ਾਈਨ ਦੇ ਕੀ-ਕੀ ਫਾਇਦੇ ਹਨ ਤੇ ਕਿਉਂ ਇਹ ਅੱਜ ਦੇ ਪਰਿਵਾਰਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : India China Relations: ਭਾਰਤ-ਚੀਨ ਸਬੰਧਾਂ ਦੀ ਮਿਠਾਸ ਨਾਲ ਬਦਲਦਾ ਵਿਸ਼ਵ ਢਾਂਚਾ

ਥਾਂ ਦੀ ਵਧੀਆ ਵਰਤੋਂ | Modern Homes Open Kitchen

ਛੋਟੇ ਫਲੈਟਾਂ ਅਤੇ ਅਪਾਰਟਮੈਂਟਸ ਵਿੱਚ ਜਿੱਥੇ ਥਾਂ ਦੀ ਘਾਟ ਆਮ ਗੱਲ ਹੈ ਅਜਿਹੇ ਵਿੱਚ ਓਪਨ ਕਿਚਨ ਡਿਜ਼ਾਈਨ ਥਾਂ ਨੂੰ ਜ਼ਿਆਦਾ ਤੇ ਖੁੱਲ੍ਹਾ ਵਿਖਾਉਂਦਾ ਹੈ ਕੰਧਾਂ ਦੀ ਥਾਂ ਸਮਾਰਟ ਫ਼ਰਨੀਚਰ, ਕਿਚਨ ਆਈਲੈਂਡ ਜਾਂ ਬ੍ਰੇਕ ਫਾਸਟ ਕਾਊਂਟਰ ਦੀ ਵਰਤੋਂ ਨਾ ਸਿਰਫ਼ ਸਟਾਈਲਿਸ਼ ਲੱਗਦੀ ਹੈ ਸਗੋਂ ਥਾਂ ਦੀ ਸਹੀ ਵਰਤੋਂ ਹੁੰਦੀ ਹੈ।

ਘਰ ’ਚ ਰੌਸ਼ਨੀ ਤੇ ਵੈਂਟੀਲੇਸ਼ਨ

ਓਪਨ ਡਿਜ਼ਾਈਨ ਕੁਦਰਤੀ ਰੌਸ਼ਨੀ ਤੇ ਹਵਾ ਦੇ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਜਦੋਂਕਿ ਬੰਦ ਰਸੋਈ ਵਿੱਚ ਧੂੰਏਂ ਤੇ ਬਦਬੂ ਦੀ ਸਮੱਸਿਆ ਅਕਸਰ ਹੁੰਦੀ ਹੈ, ਓਪਨ ਕਿਚਨ ਵਿੱਚ ਵੈਂਟੀਲੇਸ਼ਨ ਸੌਖੀ ਹੁੰਦੀ ਹੈ ਤੇ ਮਾਹੌਲ ਵੀ ਵਧੇਰੇ ਤਾਜ਼ਾ ਮਹਿਸੂਸ ਹੁੰਦਾ ਹੈ।

ਆਧੁਨਿਕ ਤੇ ਸਟਾਈਲਿਸ਼ ਅਪੀਲ

ਅੱਜ ਦਾ ਨੌਜਵਾਨ ਵਰਗ ਘਰ ਨੂੰ ਲੈ ਕੇ ਸੁਚੇਤ ਹੈ ਓਪਨ ਕਿਚਨ ਡਿਜ਼ਾਈਨ ਨਾ ਸਿਰਫ਼ ਘਰ ਨੂੰ ਆਧੁਨਿਕ ਰੂਪ ਦਿੰਦਾ ਹੈ, ਸਗੋਂ ਇਸ ਨੂੰ ਹੋਰ ਵੀ ਆਕਰਸ਼ਕ ਬਣਾ ਦਿੰਦਾ ਹੈ ਇਹ ਮਹਿਮਾਨਾਂ ’ਤੇ ਵੀ ਚੰਗਾ ਪ੍ਰਭਾਵ ਪਾਉਂਦਾ ਹੈ।

ਮਲਟੀਟਾਸਕਿੰਗ ਵਿੱਚ ਸਹੂਲਤ | Modern Homes Open Kitchen

ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜਿੰਦਗੀ ਵਿੱਚ ਲੋਕ ਇਕੱਠੇ ਕਈ ਕੰਮ ਕਰਨਾ ਚਾਹੁੰਦੇ ਹਨ ਓਪਨ ਕਿਚਨ ਵਿੱਚ ਖਾਣਾ ਬਣਾਉਂਦੇ ਹੋਏ ਬੱਚਿਆਂ ’ਤੇ ਨਜ਼ਰ ਰੱਖਣਾ, ਟੀਵੀ ਵੇਖਣਾ ਜਾਂ ਮਹਿਮਾਨਾਂ ਨਾਲ ਗੱਲਬਾਤ ਕਰਨਾ ਸੌਖਾ ਹੁੰਦਾ ਹੈ ਇਸ ਤਰ੍ਹਾਂ ਇਹ ਰੁੱਝੀ ਜੀਵਨਸ਼ੈਲੀ ਵਿੱਚ ਸੁਵਿਧਾ ਪ੍ਰਦਾਨ ਕਰਦਾ ਹੈ।

ਸਫਾਈ ਤੇ ਅਨੁਸ਼ਾਸਨ ਦੀ ਆਦਤ

ਓਪਨ ਕਿਚਨ ਹਰ ਸਮੇਂ ਸਭ ਨੂੰ ਵਿਖਾਈ ਦਿੰਦੇ ਹਨ ਇਸ ਲਈ ਘਰ ਦੇ ਮੈਂਬਰ ਸੁਭਾਵਿਕ ਰੂਪ ਨਾਲ ਇਸ ਨੂੰ ਸਾਫ-ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਨ ਇਹ ਆਦਤ ਘਰ ਦੀ ਸੁੰਦਰਤਾ ਵਧਾਉਂਦੀ ਹੈ, ਸਗੋਂ ਜੀਵਨਸ਼ੈਲੀ ਵਿੱਚ ਅਨੁਸ਼ਾਸਨ ਵੀ ਲਿਆਉਂਦੀ ਹੈ।

ਮੇਲ-ਜੋਲ ਦਾ ਕੇਂਦਰ | Modern Homes Open Kitchen

ਓਪਨ ਕਿਚਨ ਦੇ ਨਾਲ ਜਦੋਂ ਡਿਜ਼ਾਈਨਿੰਗ ਜਾਂ ਲਿਵਿੰਗ ਥਾਂ ਜੁੜ ਜਾਂਦਾ ਹੈ ਇਹ ਘਰ ਦਾ ਸਭ ਤੋਂ ਜੀਵੰਤ ਹਿੱਸਾ ਬਣ ਜਾਂਦਾ ਹੈ ਪਾਰਟੀਆਂ, ਮਿਲਣ-ਜੁਲਣ ਜਾਂ ਪਰਿਵਾਰਕ ਮੌਕਿਆਂ ’ਤੇ ਇਹ ਥਾਂ ਗੱਲਬਾਤ ਤੇ ਮੇਲਜੋਲ ਦਾ ਕੇਂਦਰ ਬਣ ਜਾਂਦਾ ਹੈ।