ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 10, 2026
More
    Home Breaking News Donald Trump:...

    Donald Trump: ਵਿਸ਼ਵ ਵਿਕਾਸ ਦਾ ਮਾਡਲ

    Donald Trump
    Donald Trump: ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

    Donald Trump: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਉਤਪਾਦਾਂ ’ਤੇ ਭਾਰੀ ਟੈਰਿਫ ਲਾਉਣ  ਦਾ ਐਲਾਨ ਕੀਤਾ ਹੈ ਬਿਨਾਂ ਸ਼ੱਕ ਅਜਿਹੇ ਹਾਲਾਤਾਂ ’ਚ ਆਰਥਿਕ ਜੰਗ ਸ਼ੁਰੂ ਹੋਵੇਗੀ ਜੋ ਵਿਕਾਸਸ਼ੀਲ ਮੁਲਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ ਅਸਲ ’ਚ ਅਮਰੀਕਾ ਸਮੇਤ ਕਈ ਵਿਕਸਿਤ ਮੁਲਕ ਆਪਣੇ-ਆਪਣੇ ਉਤਪਾਦਾਂ ਦੀ ਵਿੱਕਰੀ ਲਈ ਵੱਖ-ਵੱਖ ਰਣਨੀਤੀਆਂ ਵਰਤਦੇ ਹਨ ਜੰਗ ਦੇ ਮਾਹੌਲ ਦੇ ਬਾਵਜ਼ੂਦ ਅਜਿਹੀਆਂ ਰਣਨੀਤੀਆਂ ਵਰਤੀਆਂ ਜਾਂਦੀਆਂ ਹਨ ਜੰਗ ਦੌਰਾਨ ਵੀ ਵੱਖ-ਵੱਖ ਦੇਸ਼ ਇੱਕ-ਦੂਜੇ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇਲ ਉਤਪਾਦਕ ਦੇਸ਼ਾਂ ਤੋਂ ਤੇਲ ਨਾ ਖਰੀਦਣ ਲਈ ਵੀ ਦਬਾਅ ਪਾਇਆ ਜਾਂਦਾ ਹੈ ਬਾਹਰਲੇ ਮੁਲਕਾਂ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ ’ਤੇ ਵੱਧ ਟੈਕਸ ਲਾਇਆ ਜਾਂਦਾ ਹੈ।

    ਇਹ ਖਬਰ ਵੀ ਪੜ੍ਹੋ : Road Accident: ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ

    ਤਾਂ ਕਿ ਸਵਦੇਸ਼ੀ ਚੀਜ਼ਾਂ ਦਾ ਬਜ਼ਾਰ ਵਧੇ-ਫੁੱਲੇ ਵਿਸ਼ਵ ਵਪਾਰ ਸਮਝੌਤੇ ਦੇ ਅੰਤਰਗਤ ਵੀ ਅਜਿਹੀ ਰਣਨੀਤੀ ਵਰਤੀ ਜਾਂਦੀ ਹੈ ਜਿਸ ਨਾਲ ਦੂਜੇ ਦੇਸ਼ਾਂ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਵਿਸ਼ਵ ਵਪਾਰ ਦਾ ਇਹ ਮਾਡਲ ਪੱਖਪਾਤੀ ਅਤੇ ਤਕੜੇ ਮੁਲਕਾਂ ਦੇ ਹਿੱਤ ’ਚ ਭੁਗਤਦਾ ਹੈ ਅਸਲ ’ਚ ‘ਵਿਸ਼ਵ ਵਿਕਾਸ’ ਦੀ ਭਾਵਨਾ ਵਾਲਾ ਮਾਡਲ ਅਪਣਾਉਣ ਦੀ ਜ਼ਰੂਰਤ ਹੈ ਜਿਸ ਨਾਲ ਵਿਕਾਸਸ਼ੀਲ ਮੁਲਕਾਂ ਦੀ ਆਰਥਿਕਤਾ ਵੀ ਮਜ਼ਬੂਤ ਹੋਵੇ ਇਸੇ ਤਰ੍ਹਾਂ ਗਰੀਬ ਮੁਲਕਾਂ ਦੇ ਉਤਪਾਦਾਂ ਨੂੰ ਵੀ ਬਜ਼ਾਰ ’ਚ ਉੱਤਰਨ ਦਾ ਮੌਕਾ ਦਿੱਤਾ ਜਾਵੇ ਕਿਸੇ ਵੀ ਦੇਸ਼ ਦੀ ਮਾੜੀ ਹਾਲਤ ਸੰਯੁਕਤ ਰਾਸ਼ਟਰ ਤੇ ਵਿਸ਼ਵ ਭਾਈਚਾਰੇ ਦੇ ਸੰਕਲਪ ਦੇ ਅਨੁਕੂਲ ਨਹੀਂ ਸਭ ਦੇ ਵਿਕਾਸ ਅਤੇ ਸਭ ਦੇ ਭਲੇ ਨਾਲ ਹੀ ਵਿਕਾਸ ਦੀ ਪਰਿਭਾਸ਼ਾ ਪੂਰੀ ਹੁੰਦੀ ਹੈ ਆਰਥਿਕ ਮਸਲਿਆਂ ’ਚ ਮਨੁੱਖਤਾ ਨੂੰ ਨਹੀਂ ਵਿਸਾਰਨਾ ਚਾਹੀਦਾ। Donald Trump

    LEAVE A REPLY

    Please enter your comment!
    Please enter your name here