ਚੰਡੀਗੜ੍ਹ। ਅੱਜ ਚੰਡੀਗੜ੍ਹ ਅਦਾਲਤੀ ਕੰਪਲੈਕਸ, ਹਾਈ ਕੋਰਟ ਅਤੇ ਪੰਚਕੂਲਾ ਅਦਾਲਤੀ ਕੰਪਲੈਕਸ (Chandigarh court complex) ਵਿੱਚ ਬੰਬ ਡਿਫਿਊਜ਼ ਮੌਕ ਡਰਿੱਲ ਚਲਾਈ ਗਈ। ਇਸ ਦੌਰਾਨ ਪੁਲਿਸ ਤੁਰੰਤ ਹਰਕਤ ਵਿੱਚ ਆਈ ਹੈ ਤੇ ਚੰਡੀਗੜ੍ਹ ਦੇ ਸੈਕਟਰ 43 ਸਥਿੱਤ ਅਦਾਲਤੀ ਕੰਪਲੈਕਸ ਨੂੰ ਮੁਕੰਮਲ ਤੌਰ ’ਤੇ ਖ਼ਾਲੀ ਕਰਵਾ ਲਿਆ ਗਿਆ ਹੈ। ਪੁਲਿਸ ਨੇ ਫ਼ੌਰੀ ਤੌਰ ’ਤੇ ਕਾਰਵਾਈ ਕਰਦਿਆਂ ਨਾ ਕੇਵਲ ਅਦਾਲਤੀ ਕੰਪਲੈਕਸ ਸਗੋਂ ਬਾਹਰ ਵਕੀਲਾਂ ਦੇ ਚੈਂਬਰ ਵੀ ਖ਼ਾਲੀ ਕਰਵਾ ਕੇ ਸਭ ਪਾਸਿਉਂ ਨਾਕੇਬੰਦੀ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ ਠੰਢ ਦਰਮਿਆਨ ‘ਮੌਸਮ’ ਸਬੰਧੀ ਕੇ ਜ਼ਰੂਰੀ ਖਬਰ
ਦੱਸ ਦਈਏ ਕਿ ਸਮੇਂ-ਸਮੇਂ ’ਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਇਹਨਾਂ ਅਦਾਲਤਾਂ ’ਚ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਰਿਹਾਰਸਲ ਚੱਲਦੀ ਰਹਿੰਦੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਪੂਰਾ ਦਿਨ ਬੰਬ ਦੀ ਅਫ਼ਵਾਹ ਚੱਲਦੀ ਰਹੀ। ਪ੍ਰਸਾਸ਼ਨ ਨੇ ਇਸ ਅਫ਼ਵਾਹ ਦਾ ਪਰਦਾਫਾਸ਼ ਕਰਦਿਆਂ ਦੱਸਿਆ ਇਹ ਸਿਰਫ਼ ਇੱਕ ਮੌਕ ਡਰਿੱਲ ਸੀ ਜਿਸ ਰਾਹੀਂ ਐਮਰਜੈਂਸੀ ਹਾਲਤ ਨਾਲ ਨਜਿੱਠਣ ਦੀ ਤਿਆਰੀ ਹੁੰਦੀ ਰਹਿੰਦੀ ਹੈ। (Chandigarh court complex)