Ludhiana News: ਗਿਆਰਵੇਂ-ਬਾਰ੍ਹਵੇਂ ਮਹੀਨੇ ’ਚ ਮਿਲੇ ਮੋਬਾਇਲ, ਹੁਣ ਹੋਈ ਕਾਰਵਾਈ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

Ludhiana News: ਮਾਮਲਾ ਕੇਂਦਰੀ ਜੇਲ੍ਹ ਅੰਦਰੋਂ ਹਵਾਲਾਤੀ/ਕੈਦੀਆਂ ਦੇ ਕਬਜੇ ’ਚੋਂ ਮੋਬਾਇਲ ਮਿਲਣ ਦਾ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਜੇਲ੍ਹ ਲੁਧਿਆਣਾ ਇੱਕ ਵਾਰ ਸੁਰਖ਼ੀਆਂ ਵਿੱਚ ਹੈ। ਜਿਸ ਅੰਦਰੋਂ ਬੀਤੇ ਵਰ੍ਹੇ ਦੇ ਗਿਆਰਵੇਂ ਤੇ ਬਾਰ੍ਹਵੇਂ ਮਹੀਨੇ ਦੌਰਾਨ ਹਵਾਲਾਤੀਆਂ/ ਕੈਦੀਆਂ ਦੇ ਕਬਜ਼ੇ ਵਿੱਚੋਂ ਮੋਬਾਇਲ ਮਿਲਣ ਦੇ ਮਾਮਲੇ ਵਿੱਚ ਹੁਣ ਕਿਤੇ ਜਾ ਕੇ ਕਾਰਵਾਈ ਕੀਤੀ ਗਈ ਹੈ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕੀਤੀ ਗਈ ਇਸ ਕਾਰਵਾਈ ਵਿੱਚ ਦੋ ਮਾਮਲਿਆਂ ਵਿੱਚ ਜੇਲ੍ਹ ਅੰਦਰ ਬੰਦ 9 ਹਵਾਲਾਤੀਆਂ/ ਕੈਦੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

Read Also : Halwara Airport: ਹਲਵਾਰਾ ਏਅਰਪੋਰਟ ਨੂੰ ਆਈਏਟੀਏ ਨੇ ‘ਐੱਚਡਬਲਯੂਆਰ’ ਏਅਰਪੋਰਟ ਕੋਡ ਕੀਤਾ ਜਾਰੀ

ਥਾਣਾ ਡਵੀਜਨ ਨੰਬਰ 7 ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਡ ਕੁਲਦੀਪ ਸਿੰਘ ਨੇ ਦੱਸਿਆ ਕਿ 6 ਨਵੰਬਰ 2024 ਨੂੰ ਜੇਲ੍ਹ ਬੈਰਕਾਂ ਦੀ ਚੈਕਿੰਗ ਦੌਰਾਨ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਵੱਖ ਵੱਖ ਕੰਪਨੀਆਂ ਦੇ 5 ਮੋਬਾਇਲ ਫੋਨ ਬਰਾਮਦ ਹੋਏ ਜੋ ਕਿ ਜੇਲ੍ਹ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਰੱਖਣ ਵਾਲੇ ਹਵਾਲਾਤੀਆਂ ਦੀ ਪਹਿਚਾਣ ਕਰਨ, ਅਰਸ਼ਦੀਪ ਸਿੰਘ, ਹਰਜੀਤ ਸਿੰਘ, ਜਸਵੰਤ ਸਿੰਘ ਤੇ ਸੁਖਵਿੰਦਰ ਸਿੰਘ ਵਜੋਂ ਹੋਈ।

Ludhiana News

ਦੂਸਰੀ ਸ਼ਿਕਾਇਤ ’ਚ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਕਿ 28 ਦਸੰਬਰ 2024 ਨੂੰ ਜੇਲ੍ਹ ਅਧਿਕਾਰੀਆਂ ਦੁਆਰਾ ਬੈਰਕਾਂ ਆਦਿ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਜਤਿੰਦਰ ਸਿੰਘ ਤੇ ਅਮਨਦੀਪ ਸਿੰਘ ਕੈਦੀਆਂ ਤੋਂ ਇਲਾਵਾ ਸੰਦੀਪ ਸਿੰਘ ਤੇ ਗੁਰਵਿੰਦਰ ਸਿੰਘ ਹਵਾਲਾਤੀ ਪਾਸੋਂ ਵੱਖ ਵੱਖ ਕੰਪਨੀਆਂ ਦੇ 5 ਮੋਬਾਇਲ ਫੋਨ ਬਰਾਮਦ ਹੋਏ ਸਨ। ਨਿਯਮਾਂ ਮੁਤਾਬਕ ਮੋਬਾਇਲ ਫੋਨ ਜੇਲ੍ਹ ਅੰਦਰ ਵਰਜਿਤ ਸਮੱਗਰੀ ਹੈ। ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਜਾਂਦਾ ਹੈ।

LEAVE A REPLY

Please enter your comment!
Please enter your name here