ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ 10 ਮੋਬਾਇਲ ਬਰਾਮਦ, 9 ਹਵਾਲਾਤੀ ਨਾਮਜ਼ਦ

Ferozepur News

(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਤਲਾਸ਼ੀ ਦੌਰਾਨ 10 ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ 9 ਹਵਾਲਾਤੀਆਂ ਸਮੇਤ 10 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । (Jail Mobile Recovered)

ਜਾਣਕਾਰੀ ਦਿੰਦੇ ਹੋਏ ਜ਼ੇਲ੍ਹ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਗੁਪਤ ਸੂਚਨਾ ਦੇ ਆਧਾਰ ’ਤੇ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਹਵਾਲਾਤੀ ਲਵਪੀ੍ਤ ਸਿੰਘ ਪੁੱਤਰ ਪ੍ਰੇਮ ਕੁਮਾਰ ਵਾਸੀ ਠੁਕਰਾਲ ਗਲੀ, ਮੱਖੂ, ਹਵਾਲਾਤੀ ਮਿੱਠਣ ਉਰਫ ਮਿੱਠੀ ਪੁੱਤਰ ਸੁੱਚਾ ਵਾਸੀ ਬਸਤੀ ਝੰਡੇਵਾਲੀ, ਹਵਾਲਾਤੀ ਅਰਵਿੰਦਰ ਪੁੱਤਰ ਰਾਜ ਕਮਲ ਵਾਸੀ ਪਿੰਡ ਸਰਗੁੰਡੀ, ਜਲੰਧਰ, ਹਵਾਲਾਤੀ ਰਾਜਨ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਮੱਖੂ, ਹਵਾਲਾਤੀ ਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਏਕਤਾ ਨਗਰ ਫਿਰੋਜ਼ਪੁਰ ਸ਼ਹਿਰ ਅਤੇ ਹਵਾਲਾਤੀ ਗੌਤਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਰਾਮਪੁਰਾ ਫਾਜ਼ਿਲਕਾ ਕੋਲੋਂ ਇੱਕ-ਇੱਕ ਕੁੱਲ 6 ਮੋਬਾਈਲ ਫੋਨ ਅਤੇ ਚਾਰਜਰ ਬਰਾਮਦ ਹੋਇਆ।

ਇਹ ਵੀ ਪਡ਼੍ਹੋ: ਅਦਾਲਤ ’ਚ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਵਪਾਰੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਹਵਾਲਾਤੀ ਵਿਕਰਮ ਪੁੱਤਰ ਟੇਕ ਚੰਦ ਵਾਸੀ ਪਿੰਡ ਬਾਰੇ ਕੇ, ਹਵਾਲਾਤੀ ਮਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੰਜੇ ਕੇ ਉਤਾੜ ਤੇ ਹਵਾਲਾਤੀ ਤਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗਲੀ ਪੱਤੀ, ਲੁਧਿਆਣਾ ਕੋਲੋਂ 3 ਮੋਬਾਇਲ ਮਿਲੇ ਅਤੇ ਇੱਕ ਮੋਬਾਇਲ ਲਵਾਰਿਸ਼ ਪਿਆ ਬਰਾਮਦ ਹੋਇਆ।