ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ

Ferozepur News

ਇਕ ਦਰਜਨ ਬੰਦੀ ਨਾਮਜ਼ਦ (Central Jail Ferozepur)

(ਸਤਪਾਲ ਥਿੰਦ) ਫਿਰੋਜ਼ਪੁਰ। Central Jail Ferozepur ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵਿੱਚੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਪੁਲਿਸ ਵੱਲੋਂ ਇੱਕ ਦਰਜਨ ਬੰਦੀਆਂ ਤੋਂ ਇਲਾਵਾ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜ਼ੇਲ੍ਹ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜ਼ੇਲ੍ਹ ਅੰਦਰ ਥ੍ਰੋ ਹੋਇਆ ਇੱਕ ਫੈਂਕਾ ਮਿਲਿਆ ਜਿਸ ਵਿੱਚੋਂ ਇੱਕ ਟੱਚ ਸਕਰੀਨ ਫੋਨ, 3 ਪੁੜੀਆਂ ਜਰਦਾ ਤੇ ਸਿਗਰਟ ਦੀ ਡੱਬੀ ਬਰਾਮਦ ਹੋਈ, ਜਿਸ ਤੋਂ ਬਾਅਦ ਇੱਕ ਹੋਰ ਫੈਂਕੇ ਵਿਚੋਂ 30 ਪੁੜੀਆਂ ਜਰਦਾ ਬਰਾਮਦ ਹੋਇਆ।

ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਨਾਮਜ਼ਦ ਬੰਦੀਆਂ ਕੋਲੋਂ 2 ਮੋਬਾਇਲ ਫੋਨ ਬਰਾਮਦ ਹੋਏ। ਇਸ ਸਬੰਧੀ ਪੁਲਿਸ ਵੱਲੋਂ ਹਵਾਲਾਤੀ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੱਦੂ ਸ਼ਾਹ ਵਾਲਾ , ਹਵਾਲਾਤੀ ਗੁਰਨਾਮ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕਰੀ ਕਲਾਂ, ਹਵਾਲਾਤੀ ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਹਿਮਾ ਸਰਜਾ, ਹਵਾਲਾਤੀ ਰਣਜੋਧ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਹਿਲ ਕਲਾਂ, ਮੋਗਾ, ਹਵਾਲਾਤੀ ਅਮਰਿੰਦਰ ਸਿੰਘ ਪੁੱਤਰ ਜਗਬੀਰ ਸਿੰਘ ਵਾਸੀ ਭਾਗੀ ਬਾਂਦਰ, ਹਵਾਲਾਤੀ ਸਾਹਿਲ ਪੁੱਤਰ ਤਰਸੇਮ ਸਿੰਘ ਵਾਸੀ ਅੰਮਿ੍ਰਤਸਰ, ਹਵਾਲਾਤੀ ਰਮੇਸ਼ਵਰ ਲਾਲ ਪੁੱਤਰ ਸੋਹਣ ਲਾਲ ਵਾਸੀ ਬਿਆਸਾਰ,

ਰਾਜਸਥਾਨ, ਹਵਾਲਾਤੀ ਮਨਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਟਾਣਾ ਕਲਾਂ, ਕੈਦੀ ਵਿਜੈ ਬਿੱਲਾ ਪੁੱਤਰ ਬੇਅੰਤ ਵਾਸੀ ਮੁਗਲ ਭੱਟੀ, ਮੋਗਾ, ਹਵਾਲਾਤੀ ਜਸਕੀਰਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਪੰਜ ਗਰਾਈਂ, ਕੋਟਕਪੂਰਾ, ਕੈਦੀ ਜਸਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਆਜ਼ਮ ਵਾਲਾ ਅਤੇ ਹਵਾਲਾਤੀ ਸੁਰਿੰਦਰ ਸਿੰਘ ਪੁੱਤਰ ਭੁਲਾੜ ਵੰਝੂ ਵਾਸੀ ਨੋਹੀਆ ਵਾਲਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। Central Jail Ferozepur

LEAVE A REPLY

Please enter your comment!
Please enter your name here