ਕੇਂਦਰੀ ਜੇਲ੍ਹ ’ਚੋਂ ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।
ਲੁਧਿਆਣਾ (ਸੱਚ ਕਹੂੰ ਨਿਊਜ਼)। ਕੇਂਦਰੀ ਜੇਲ੍ਹ ਲੁਧਿਆਣਾ ’ਚ ਕੈਦੀਆਂ ਤੋਂ ਵਰਜਿਤ ਸਮਾਨ ਤੇ ਨਸ਼ੀਲੇ ਪਦਾਰਥ ਬਰਾਮਦ ਹੋਣ ’ਤੇ ਪੁਲਿਸ ਵੱਲੋਂ 3 ਹਵਾਲਾਤੀਆਂ ਨੂੰ ਨਾਮਜਦ ਕੀਤਾ ਗਿਆ ਹੈ। ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਭਿਵਮ ਤੇਜ ਸਿੰਗਲਾ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ 8 ਅਪਰੈਲ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਦੀਪਕ ਕੁਮਾਰ, ਕਮਲ ਕਿਸ਼ੋਰ ਤੇ ਕੁੰਦਨ ਕੁਮਾਰ ਪਾਸੋਂ 4 ਮੋਬਾਇਲ ਫੋਨ ਤੇ 82 ਪੁੜੀਆਂ ਜ਼ਰਦਾ ਤੰਬਾਕੂ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਇੱਕ ਫੋਨ ਲਵਾਰਿਸ ਹਾਲਤ ਵਿੱਚ ਮਿਲਿਆ ਹੈ ਜੋ ਕਿ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਮਾਮਲੇ ਵਿੱਚ ਪੁਲਿਸ ਨੇ ਦੀਪਕ ਕੁਮਾਰ, ਕਮਲ ਕਿਸ਼ੋਰ ਤੇ ਕੁੰਦਨ ਕੁਮਾਰ ਹਵਾਲਾਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। (Central Jail)

LEAVE A REPLY

Please enter your comment!
Please enter your name here