ਮਨਰੇਗਾ ਕਾਮਿਆਂ ਵੱਲੋਂ ਕੰਮ ‘ਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ

MNREGA

ਬੇਰੁਜ਼ਗਾਰੀ ਭੱਤੇ ਦੀ ਅਰਜ਼ੀਆਂ ਤੇ ਗੌਰ ਨਾ ਕਰਨਾ MNREGA ਕਾਨੂੰਨ ਦੀ ਉਲੰਘਣਾ : ਬਲਾਕ ਪ੍ਰਧਾਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਡੈਮੋਕ੍ਰੇਟਿਕ ਮਨਰੇਗਾ ਫਰੰਟ (ਪੰਜਾਬ) (MNREGA) ਦੇ ਬਲਾਕ ਸੁਨਾਮ ਦੀ ਮੀਟਿੰਗ ਬਲਾਕ ਪ੍ਰਧਾਨ ਕਸ਼ਮੀਰ ਕੋਰ ਜਵੰਧਾ ਤੇ ਸੈਕਟਰੀ ਨਿਰਮਲਾ ਕੋਰ ਧਰਮਗੜ ਦੀ ਪ੍ਰਧਾਨਗੀ ਵਿੱਚ ਗੁਰਦੁਆਰਾ ਸ੍ਰੀ ਸੱਚ ਖੰਡ ਸਹਿਬ ਵਿਖੇ ਹੋਈ। ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਅਰਜੀ ਤੇ ਕੰਮ ਮੰਗਣ ਵਾਲੇ ਵਰਕਰਾਂ ਨੂੰ ਪੁਰੇ ਸਾਲ ਵਿੱਚ ਦਿਤੇ ਕੰਮ ਦੀ ਪੜਤਾਲ ਕੀਤੀ ਗਈ ਤੇ 100 ਦਿਨ ਦਾ ਕੰਮ ਮੰਗ ਵਾਲੇ ਵਰਕਰਾਂ ਨੂੰ 6 ਦਿਨ ਤੋਂ 30 ਦਿਨ ਤੱਕ ਦਾ ਕੰਮ ਦਿਤਾ ਗਿਆ ਹੈ ਤੇ ਬੇਰੁਜ਼ਗਾਰੀ ਭੱਤੇ ਦੀ ਅਰਜ਼ੀਆਂ ਤੇ ਕੋਈ ਵੀ ਗੌਰ ਨਹੀ ਕੀਤੀ ਗਈ ਜੋ ਮਨਰੇਗਾ ਕਨੂੰਨ ਦੀ ਉਲੰਘਣਾ ਹੈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 19 ਅਪ੍ਰੈਲ ਨੂੰ ਡੀ ਸੀ ਸੰਗਰੂਰ ਨੂੰ ਮਿਲਕੇ ਮੰਗ ਕੀਤੀ ਜਾਵੇਗੀ ਕਿ ਕਨੂੰਨ ਅਨੁਸਾਰ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਨੂੰਨ ਦੀ 25 ਧਾਰਾ ਤਹਿਤ ਕਾਰਵਾਈ ਕੀਤੀ ਜਾਵੇ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੰਮ ਅਰਜੀ ਤੇ ਮੰਗਿਆ ਜਾਵੇਗਾ ਕੰਮ ਨਾ ਦੇਣ ਤੇ ਮਨਰੇਗਾ ਵਰਕਰਾ ਨੂੰ ਜਥੇਬੰਦ ਕਰਕੇ ਜੂਮੇਵਾਰ ਅਧਿਕਾਰੀ ਵਿਰੁੱਧ ਸੰਘਰਸ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਬਲਾਕ ਵਿੱਚ ਕੰਮ ਦੀਆ ਅਰਜੀ ਵੀ ਦਿਤੀਆ ਗਈਆ। ਮੀਟਿੰਗ ਵਿੱਚ ਨਿਰਮਲਾ ਕੋਰ ਧਰਮਗੜ੍ਹ, ਕਸ਼ਮੀਰ ਕੋਰ ਰਾਮਗੜ ਜਵੰਧਾ, ਬਲਜੀਤ ਕੋਰ ਸਤੋਜ, ਮਨਜੀਤ ਕੋਰ ਤੋਲਵਾਲ, ਕਰਨੈਲ ਸਿੰਘ ਕਣਕਵਾਲ, ਗੁਰਧਿਆਨ ਕੋਰ ਨਮੋਲ, ਸੋਮਾਰਾਣੀ ਤੇ ਪਰਮਜੀਤ ਕੋਰ ਵੀਰ ਕਲਾਂ ਆਦਿ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ