ਵਿਧਾਇਕ ਰਜਨੀਸ਼ ਦਹੀਆ ਨੇ ਪਲਾਟਾਂ ਦੇ ਮਾਲਕਾਨਾ ਹੱਕ ਦੇਣ ਦਾ ਮਾਮਲਾ ਪੰਚਾਇਤ ਮੰਤਰੀ ਕੋਲ ਉਠਾਇਆ | Punjab News
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Punjab News : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਨੇ ਤਲਵੰਡੀ ਭਾਈ ਦੀ ਬੜੇ ਚਿਰ ਤੋਂ ਲਟਕਦੀ ਮੰਗ ਪੰਚਾਇਤ ਸੰਮਤੀ ਘੱਲ ਖੁਰਦ ਦੀ ਮਾਲਕੀ ਵਾਲੇ ਪਲਾਟਾਂ ਵਿੱਚ ਰਿਹਾਇਸ਼ ਰੱਖਣ ਵਾਲੇ ਤਲਵੰਡੀ ਭਾਈ ਵਾਸੀਆਂ ਨੂੰ ਪਲਾਟਾਂ ਦੇ ਮਾਲਕਾਨਾ ਹੱਕ ਦਿਵਾਉਣ ਦੀ ਪੈਰਵਾਈ ਕੀਤੀ। ਉਨ੍ਹਾਂ ਵੱਲੋਂ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਗਈ।
ਇਸ ਸਮੇਂ ਤਲਵੰਡੀ ਭਾਈ ਸ਼ਹਿਰ ਵਾਸੀਆਂ ਦਾ ਮਸਲਾ ਉਠਾਉਂਦਿਆਂ ਵਿਧਾਇਕ ਦਹੀਆ ਨੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੱਸਿਆ ਕਿ ਤਲਵੰਡੀ ਭਾਈ ਅੰਦਰ ਪੰਚਾਇਤ ਸੰਮਤੀ ਘੱਲ ਖੁਰਦ ਦੀ ਮਾਲਕੀ ਵਾਲੀ ਕਾਫੀ ਜਮੀਨ ਹੈ ਅਤੇ ਕਰੀਬ ਪਿਛਲੇ 4 ਦਹਾਕੇ ਤੋ ਪਹਿਲਾਂ ਇਸ ਉਕਤ ਜ਼ਮੀਨ ਤੇ ਲੋਕਾਂ ਦੀ ਵੱਸੋਂ ਕਰਵਾਈ ਗਈ ਸੀ ਅਤੇ ਉਨਾਂ ਪਲਾਟਾਂ ਤੇ ਲੋਕਾਂ ਵੱਲੋਂ ਆਪਣੇ ਮਕਾਨ ਬਣਾ ਲਏ ਗਏ। ਜਿਸ ਪਿੱਛੋਂ ਸਰਕਾਰ ਵੱਲੋਂ ਸਾਲ 2000 ਦੌਰਾਨ ਸਕੀਮ ਲਿਆ ਕਿ ਕਾਬਜਕਾਰਾਂ ਨੂੰ ਪਲਾਟਾਂ ਦੇ ਮਾਲਕਾਨਾ ਹੱਕ ਦੇਣ ਦਾ ਅਮਲ ਆਰੰਭ ਕੀਤਾ ਗਿਆ ਅਤੇ ਬਾਅਦ ਵਿੱਚ ਇੱਕਦਮ ਇਸ ਸਿਲਸਿਲੇ ਨੂੰ ਰੋਕ ਦਿੱਤਾ ਗਿਆ। Punjab News
Read Also : Bikram Majithia: ਨਸ਼ਾ ਤਸਕਰੀ ਮਾਮਲਾ : ਆਖਰ ਬਿਕਰਮ ਮਜੀਠੀਆ SIT ਅੱਗੇ ਹੋਏ ਪੇਸ਼, ਮੁੱਖ ਮੰਤਰੀ ਮਾਨ ਲਈ ਕਹੀ ਇਹ ਗੱਲ
ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣੀ ਰਿਹਾਇਸ਼ ਵਾਲੇ ਪਲਾਟਾਂ ਦੇ ਮਾਲਕਾਨਾ ਹੱਕ ਹਾਸਿਲ ਕਰਨ ਤੋਂ ਵਾਂਝੇ ਰਹਿ ਗਏ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਅਜਿਹੀ ਜਗ੍ਹਾ ’ਤੇ ਰਿਹਾਇਸ਼ ਰੱਖਣ ਵਾਲੇ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ, ਪਾਸਪੋਰਟ ਤੇ ਹੋਰ ਦਸਤਾਵੇਜਾਂ ’ਤੇ ਐਡਰੈਸ ਅੰਕਿਤ ਹਨ ਅਤੇ ਲੋਕਾਂ ਨੇ ਜਿੰਦਗੀ ਦਾ ਵੱਡਾ ਸਰਮਾਇਆ ਲਾ ਕੇ ਉੱਥੇ ਮਕਾਨਾਂ ਦੀ ਉਸਾਰੀ ਕੀਤੀ ਹੈ। ਪ੍ਰੰਤੂ ਮਕਾਨਾਂ ਦੇ ਮਾਲਕਾਨਾ ਹੱਕ ਲੋਕਾਂ ਕੋਲ ਨਾ ਹੋਣ ਕਾਰਨ ਅਜਿਹੇ ਲੋਕ ਆਪਣੀ ਹੀ ਸੰਪਤੀ ਤੋਂ ਕਰਜ਼ੇ ਵਗੈਰਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।
ਪਲਾਟਾਂ/ਮਕਾਨਾਂ ਦੇ ਮਾਲਕਾਨਾ ਹੱਕ
ਇਸ ਮੌਕੇ ਉਨ੍ਹਾਂ ਮੰਗ ਉਠਾਈ ਕਿ ਸਰਕਾਰ ਦੀ ਤਰਫੋਂ ਪਾਲਿਸੀ ਤਿਆਰ ਕਰਕੇ ਲੋਕਾਂ ਨੂੰ ਪਲਾਟਾਂ/ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਨੇ ਦੱਸਿਆ ਕਿ ਇਸ ਸਬੰਧੀ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਯੋਜ਼ਨਾ ਤਿਆਰ ਕਰਨ ਦਾ ਭਰੋਸਾ ਦਿੱਤਾ ਹੈ। Punjab News