ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News MLA Sukhwinde...

    MLA Sukhwinder Singh ਨਹੀਂ ਸੰਭਾਲ ਰਹੇ ਹਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ

    MLA Sukhwinder Singh
    MLA Sukhwinder Singh ਨਹੀਂ ਸੰਭਾਲ ਰਹੇ ਹਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ

    MLA Sukhwinder Singh: 20 ਦਿਨ ਪਹਿਲਾਂ ਤੈਨਾਤੀ ਦਾ ਜਾਰੀ ਹੋ ਗਿਆ ਸੀ ਨੋਟੀਫਿਕੇਸ਼ਨ, ਹੁਣ ਤੱਕ ਨਹੀਂ ਲਿਆ ਚਾਰਜ

    • ਚਾਰਜ ਨਾ ਲੈਣ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੇ ਵਿਧਾਇਕ

    MLA Sukhwinder Singh: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਵੱਲੋਂ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਨਹੀਂ ਸੰਭਾਲਿਆ ਜਾ ਰਿਹਾ। ਉਨ੍ਹਾਂ ਨੂੰ ਚੇਅਰਮੈਨ ਦੀ ਤੈਨਾਤੀ ਮਿਲਿਆਂ 20 ਦਿਨਾਂ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਉਨ੍ਹਾਂ ਦੇ ਅਹੁਦਾ ਨਾ ਸੰਭਾਲਣ ਦੇ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤ ਕੇ ਆਏ ਹਨ ਅਤੇ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ ਸਪੀਕਰ ਕੁਲਤਾਰ ਸੰਧਵਾਂ ਕੋਲ ਲਮਕ ਰਹੀ ਹੈ।

    Read Also : Railway News: ਖੁਸ਼ਖਬਰੀ, ਵਿਛਾਈ ਜਾਵੇਗੀ ਨਵੀਂ ਰੇਲਵੇ ਲਾਈਨ, ਬਣਾਏ ਜਾਣਗੇ ਨਵੇਂ ਰੇਲਵੇ ਸਟੇਸ਼ਨ, ਵੇਖੋ ਸਾਰਾ ਰੂਟ

    ਚਰਚਾ ਇਹ ਵੀ ਹੈ ਕਿ ਮੈਂਬਰਸ਼ਿਪ ਬਾਰੇ ਫੈਸਲੇ ਦੀ ਉਡੀਕ ਕਾਰਨ ਹੀ ਉਹ ਆਪਣਾ ਅਹੁਦਾ ਸੰਭਾਲ ਨਹੀਂ ਰਹੇ ਹਨ ਤਾਂ ਕਿ ਇਸ ਸ਼ਿਕਾਇਤ ਦਾ ਨਿਪਟਾਰਾ ਹੋਣ ਤੋਂ ਬਾਅਦ ਹੀ ਉਹ ਆਪਣੇ ਅਹੁਦੇ ’ਤੇ ਬਿਰਾਜਮਾਨ ਹੋਣ, ਕਿਉਂਕਿ ਇਸ ਅਹੁਦੇ ਨੂੰ ਸੰਭਾਲਣ ਤੋਂ ਬਾਅਦ ਦਲ ਬਦਲੂ ਕਾਨੂੰਨ ਦੀ ਉਲੰਘਣਾ ਸਾਬਤ ਕਰਨਾ ਵਿਰੋਧੀਆਂ ਲਈ ਸੌਖਾ ਹੋ ਜਾਵੇਗਾ।

    MLA Sukhwinder Singh

    ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾ. ਸੁਖਵਿੰਦਰ ਸਿੰਘ ਸੁੱਖੀ ਵੱਲੋਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਵੀ ਦਿੱਤਾ ਜਾ ਸਕਦਾ ਹੈ ਤਾਂ ਕਿ ਇਸ ਵਿਵਾਦ ਨੂੰ ਖ਼ਤਮ ਕਰਨ ਤੋਂ ਬਾਅਦ ਹੀ ਉਹ ਚੇਅਰਮੈਨ ਦੇ ਅਹੁਦੇ ਨੂੰ ਸੰਭਾਲਣ ਅਤੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਉਪ ਚੋਣ ਲੜਨ। ਹਾਲਾਂਕਿ ਇਹ ਸਾਰਾ ਕੁਝ ਚਰਚਾਵਾਂ ਵਿੱਚ ਹੈ ਅਤੇ ਇਸ ਸਬੰਧੀ ਖੁਦ ਡਾ. ਸੁਖਵਿੰਦਰ ਸਿੰਘ ਸੁੱਖੀ ਵੀ ਕੁਝ ਜ਼ਿਆਦਾ ਬੋਲਣ ਤੋਂ ਇਨਕਾਰ ਕਰ ਰਹੇ ਹਨ।

    ਕਾਨੂੰਨੀ ਸਲਾਹ ਲੈਣ ਤੋਂ ਬਾਅਦ ਲਿਆ ਜਾਵੇਗਾ ਚਾਰਜ : ਡਾ. ਸੁਖਵਿੰਦਰ ਸਿੰਘ ਸੁੱਖੀ

    ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਨਿੱਜੀ ਕੰਮਾਂ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਹੀ ਉਹ ਚੇਅਰਮੈਨ ਦੇ ਅਹੁਦੇ ਨੂੰ ਨਹੀਂ ਸੰਭਾਲ ਸਕੇ। ਇੱਥੇ ਹੀ ਡਾ. ਸੁਖਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਦਲ ਬਦਲੂ ਕਾਨੂੰਨ ਕਰਕੇ ਉਹ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਕਾਨੂੰਨੀ ਸਲਾਹ ਲੈ ਵੀ ਲੈ ਸਕਦੇ ਹਨ।

    LEAVE A REPLY

    Please enter your comment!
    Please enter your name here