
ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਵਿਧਾਇਕ ਰਾਏ
Diwali: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰ ਭਾਈਚਾਰੇ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਰਣਬੀਰ ਕੁਮਾਰ ਜੱਜੀ ਨੇ ਜੀ ਆਇਆ ਆਖਿਆ ਅਤੇ ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ। ਇਹਨਾਂ ਦੀ ਬਦੌਲਤ ਹੀ ਸਮਾਜਿਕ ਤਾਣਾ ਵਾਲਾ ਸਹੀ ਚੱਲਦਾ ਹੈ। ਇਹ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਂਦੇ ਹਨ। ਉਹਨਾਂ ਕਿਹਾ ਕਿ ਅੱਜ ਪੱਤਰਕਾਰ ਭਾਈਚਾਰੇ ਦੇ ਨਾਲ ਦਿਵਾਲੀ ਮੌਕੇ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ ਜਿੱਥੇ ਇਹਨਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਅਵਗਤ ਕਰਾਇਆ ਹੈ ਉੱਥੇ ਹੀ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵੀ ਰਿਪੋਰਟ ਲਈ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੜਕਾਂ ਦੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਹੱਲ ਕਰਨ ਦਾ ਪ੍ਰਣ ਕਰ ਲਿਆ ਹੈ ਤੇ ਸੜਕਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਹਲਕੇ ਦੀਆਂ 95 ਫੀਸਦੀ ਸੜਕਾਂ ਦਾ ਨਵੀਨੀਕਰਨ ਹੋ ਰਿਹਾ ਹੈ।
ਇਹ ਵੀ ਪੜ੍ਹੋ: School Diwali Event: ਸੇਂਟ ਜੇਵਿਅਰ ਇੰਟਰਨੈਸ਼ਨਲ ਸਕੂਲ ’ਚ ਦੀਵਾਲੀ ਉਤਸਵ ਨੇ ਦਿੱਤਾ ਹਰਿਆਲੀ ਦਾ ਸੁਨੇਹਾ
ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਦਿਆਂ ਛੇਤੀ ਹੀ ਇੱਕ ਪ੍ਰੈਸ ਕਲੱਬ ਦੀ ਇਮਾਰਤ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਬਿਕਰਮਜੀਤ ਸਹੋਤਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਕੌਰ, ਬਲਜਿੰਦਰ ਸਿੰਘ, ਪ੍ਰਵੀਨ ਕੁਮਾਰ ਬੱਤਰਾ, ਸਤਨਾਮ ਚੌਹਾਨ ਮਾਜਰੀ ਸੋਢੀਆਂ, ਦੀਪਕ ਸੂਦ, ਕਰਨ ਸ਼ਰਮਾ, ਜਤਿੰਦਰ ਸਿੰਘ ਰਠੌਰ, ਰਜਿੰਦਰ ਭੱਟ, ਸੁਨੀਲ ਵਰਮਾ, ਰੰਜਨਾ ਸ਼ਾਹੀ, ਲਖਵੀਰ ਸਿੰਘ ਲੱਕੀ, ਗੁਰਪ੍ਰੀਤ ਸਿੰਘ ਮਹਿਕ, ਨਵਨੀਤ ਛਿੱਬਰ, ਰਾਜੀਵ ਸੂਦ, ਅਨਿਲ ਲੁਟਾਵਾ, ਬਹਾਦਰ ਸਿੰਘ ਟਿਵਾਣਾ, ਅਮਰਵੀਰ ਸਿੰਘ ਚੀਮਾ ਕ੍ਰਿਸ਼ਨ ਤਿੰਬਰਪੁਰ, ਪਾਰਸ ਗੌਤਮ, ਸਾਹਿਬ ਮੜਕਨ, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਬਲਦੇਵ ਜਲਾਲ, ਪਵੇਲ ਹਾਡਾ, ਰਜੇਸ਼ ਉੱਪਲ, ਮਾਨਵ ਟਿਵਾਣਾ, ਸਤੀਸ਼ ਲਟੌਰ ਆਦਿ ਵੀ ਹਾਜ਼ਰ ਸਨ।