ਵਿਧਾਇਕ ਕਿਰਨ ਚੌਧਰੀ ਭਾਜਪਾ ‘ਚ ਸ਼ਾਮਲ

Kiran Choudhary
ਵਿਧਾਇਕ ਕਿਰਨ ਚੌਧਰੀ ਭਾਜਪਾ 'ਚ ਸ਼ਾਮਲ

ਹਰਿਆਣਾ ਦੇ ਤੋਸ਼ਾਮ ਤੋਂ ਵਿਧਾਇਕ ਹਨ Kiran Choudhary

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਿਵਾਨੀ ਦੇ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ (Kiran Choudhary) ਅਤੇ ਉਨ੍ਹਾਂ ਦੀ ਸਾਬਕਾ ਸੰਸਦ ਮੈਂਬਰ ਧੀ ਸ਼ਰੂਤੀ ਚੌਧਰੀ ਬੁੱਧਵਾਰ ਨੂੰ ਦਿੱਲੀ ਜਾ ਕੇ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਹਨ। ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੀਐਮ ਨਾਇਬ ਸੈਣੀ ਦੀ ਅਗਵਾਈ ’ਚ ਭਾਜਪਾ ’ਚ ਸ਼ਾਮਲ ਹੋਏ। ਭਾਜਪਾ ’ਚ ਸ਼ਾਮਲ ਹੋਣ ਤੇ ਸੀਐਮ ਨੇ ਉਨ੍ਹ੍ਵਾਂ ਦਾ ਸਵਾਗਤ ਕੀਤਾ।

Kiran Choudhary

ਇਹ ਵੀ ਪੜ੍ਹੋ: ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਧੀ

ਸ੍ਰੀਮਤੀ ਕਿਰਨ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਿਵਾਨੀ-ਮਹੇਂਦਰਗੜ੍ਹ ਹਲਕੇ ਤੋਂ ਸ੍ਰੀਮਤੀ ਸ਼ਰੂਤੀ ਨੂੰ ਟਿਕਟ ਦੇਣ ਤੋਂ ਇਨਕਾਰ ਕਰਨ ਕਾਰਨ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਤੋਂ ਨਾਰਾਜ਼ ਸੀ।

ਕਿਰਨ ਅਤੇ ਸ਼ਰੂਤੀ ਚੌਧਰੀ ਦੇ ਕਾਂਗਰਸ ਛੱਡਣ ‘ਤੇ ਭੁਪਿੰਦਰ ਸਿੰਘ ਹੁੱਡਾ ਦਾ ਵੱਡਾ ਬਿਆਨ

ਇਸ ਦੌਰਾਨ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਟਿਕਟਾਂ ਦੀ ਵੰਡ ਸਹੀ ਨਾ ਹੋਣਾ ਕਿਰਨ ਚੌਧਰੀ ਦੀ ਸੋਚ ਹੈ। ਟਿਕਟਾਂ ਦੀ ਸਹੀ ਵੰਡ ਹੋਈ, ਜਿਸ ਕਾਰਨ ਕਾਂਗਰਸ ਨੂੰ 5 ਸੀਟਾਂ ਮਿਲੀਆਂ। ਜੇਕਰ ਅਸੀਂ ਪੂਰੇ ਦੇਸ਼ ਵਿੱਚ ਇੰਡੀਆ ਬਲਾਕ ਦੇ ਵੋਟ ਸ਼ੇਅਰ ‘ਤੇ ਨਜ਼ਰ ਮਾਰੀਏ ਤਾਂ ਹਰਿਆਣਾ ਵਿੱਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਬਹੁਤ ਜ਼ਿਆਦਾ ਹੈ। ਲੋਕ ਸਭਾ ਚੋਣਾਂ ਵਿੱਚ ਭਾਜਪਾ ਅੱਧੀ ਰਹਿ ਗਈ ਹੈ। ਵਿਧਾਨ ਸਭਾ ਚੋਣਾਂ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ।