ਵਿਧਾਇਕ ਜਲਾਲਪੁਰ ਨੂੰ ਸਦਮਾ, ਮਾਤਾ ਦਾ ਦੇਹਾਂਤ

MLA Jalalpur

ਪਟਿਆਲਾ, ਘਨੌਰ (ਖੁਸ਼ਵੀਰ ਸਿੰਘ ਤੂਰ)। ਘਨੌਰ ਦੇ ਸਾਬਕਾ ਐਮ. ਐਲ.ਏ. ਮਦਨ ਲਾਲ ਜਲਾਲਪੁਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਸੁਪਤਨੀ ਸ਼੍ਰੀ ਰਾਮ ਪ੍ਰਕਾਸ਼ ਦਾ ਸੋਮਵਾਰ ਦੇਰ ਰਾਤ ਸਦਭਾਵਨਾ ਹਸਪਤਾਲ ਪਟਿਆਲਾ’ ਵਿਖੇ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ ਅਤੇ ਪਿਛਲੇ ਸਮੇਂ ਤੋਂ ਬਿਮਾਰ ਸਨ। ਬੁਢਾਪੇ ਕਾਰਨ ਉਹ ਸਿਹਤ ਪੱਖੋਂ ਵੀ ਕਮਜ਼ੋਰ ਸਨ, ਜਿਸ ਕਾਰਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਲਿਜਾਣਾ ਪਿਆ ਸੀ।

ਉਹ ਆਪਣੇ ਪਿੱਛੇ ਪਤੀ ਰਾਮ ਪ੍ਰਕਾਸ਼, ਸਪੁੱਤਰ ਮਦਨ ਲਾਲ ਜਲਾਲਪੁਰ ਸਾਬਕਾ ਐਮ.ਐਲ.ਏ., ਰਾਜਿੰਦਰਪਾਲ, ਪੋਤਰੇ ਗਗਨਦੀਪ ਸਿੰਘ ਜਲਾਲਪੁਰ ਸਾਬਕਾ ਡਾਇਰੈਕਟਰ ਪੀ.ਐੱਸ.ਪੀ.ਸੀ. ਐਲ ਤੇ ਕਮਲਦੀਪ ਸਿੰਘ ਸਮੇਤ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ।

Farmer Protest : ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਗੱਲਬਾਤ

LEAVE A REPLY

Please enter your comment!
Please enter your name here