Bathinda News: ਵਿਧਾਇਕ ਜਗਰੂਪ ਗਿੱਲ ਨੇ ਆਖਿਆ ਬਠਿੰਡਾ ਦੇ ਮਲੋਟ ਰੋਡ ’ਤੇ ਹੀ ਬਣੇਗਾ ਨਵਾਂ ਬੱਸ ਅੱਡਾ

Bathinda News
ਬਠਿੰਡਾ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਜਗਰੂਪ ਸਿੰਘ ਗਿੱਲ।

ਪੁਰਾਣੇ ਬੱਸ ਅੱਡੇ ਨੂੰ ਪਹਿਲਾਂ ਦੀ ਤਰ੍ਹਾਂ ਰੱਖਿਆ ਜਾਵੇਗਾ ਚਾਲੂ, ਚੱਲਣਗੀਆਂ ਲੋਕਲ ਬੱਸਾਂ

Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸ਼ਹਿਰ ਅੰਦਰ ਟਰੈਫਿਕ ਸਮੱਸਿਆਂ ਨੂੰ ਖਤਮ ਕਰਨ ਲਈ ਸਥਾਨਕ ਬੱਸ ਅੱਡੇ ਨੂੰ ਸ਼ਹਿਰੋਂ ਬਾਹਰ ਲਿਜਾਣ ਲਈ ਚੱਲ ਰਹੀ ਚਰਚਾ ਦੇ ਸਬੰਧ ਵਿੱਚ ਅੱਜ ਹਲਕਾ ਵਿਧਾਇਕ ਜਗਰੂਪ ਸਿੰਘ ਨੇ ਪ੍ਰੈਸ ਕਾਨਫੰਰਸ ਕਰਕੇ ਸ਼ਪੱਸਟ ਕੀਤਾ ਕਿ ਬੱਸ ਅੱਡਾ ਮਲੋਟ ਰੋਡ ’ਤੇ ਹੀ ਬਣੇਗਾ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਅੱਜ ਨਗਰ ਨਿਗਮ ਦੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਪਿਛਲੇ ਦੋ ਸਾਲ ਤੋਂ ਇਸ ਸਬੰਧ ਵਿੱਚ ਪੰਜਾਬ ਸਰਕਾਰ ਨਾਲ ਪੱਤਰ ਵਿਹਾਰ ਕਰ ਰਹੇ ਸਨ।

ਬਠਿੰਡਾ ਸ਼ਹਿਰ ’ਚ ਅਪਰਾਧ ਘਟਾਉਣ ਲਈ ਲਾਏ ਜਾਣਗੇ ਥਾਂ-ਥਾਂ ’ਤੇ ਵਧੀਆ ਕਿਸਮ ਦੇ ਸੀਸੀਟੀਵੀ ਕੈਮਰੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਪ੍ਰਵਾਨ ਕਰਵਾਉਣ ਲਈ ਕੀਤੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਇੰਨ੍ਹਾਂ ਪ੍ਰਜੈਕਟਾਂ ਨੂੰ ਸਿਧਾਂਤਕ ਤੌਰ ’ਤੇ ਮਨਜੂਰੀ ਦੇ ਦਿੱਤੀ ਹੈ। ਪੱਤਰਕਾਰਾਂ ਵੱਲੋਂ ਪੁਰਾਣੇ ਬੱਸ ਅੱਡੇ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ’ਚ ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡਾ ਵੀ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ ਕਿਉਂਕਿ ਸ਼ਹਿਰ ਵਾਸੀਆਂ ਦੀ ਇਹ ਮੰਗ ਹੈ ਕਿ ਇਸ ਬੱਸ ਅੱਡੇ ਨੂੰ ਇਸੇ ਤਰ੍ਹਾਂ ਹੀ ਚਾਲੂ ਰੱਖਿਆ ਜਾਏ ਅਤੇ ਇਥੋਂ ਲੋਕਲ ਬੱਸਾਂ ਚਲਾਈਆਂ ਜਾਣਗੀਆਂ। Bathinda News

ਇਹ ਵੀ ਪੜ੍ਹੋ: Platinum Jewellery: ਗਹਿਣਿਆਂ ਦੇ ਸ਼ੌਕੀਨਾਂ ਲਈ ਜ਼ਰੂਰੀ ਜਾਣਕਾਰੀ, ਪਲੈਟੀਨਮ ਧਾਤ ਕੀ ਹੈ?, ਕਿਉਂ ਹੈ ਐਨੀ ਮਹਿੰਗੀ, ਸੋਨ…

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਵੱਲੋਂ ਕੀਤੀ ਗਈ ਈਐਸਆਈ ਹਸਪਤਾਲ ਬਣਾਉਣ ਲਈ ਜ਼ਮੀਨ ਦੀ ਮੰਗ ਵੀ ਮੰਨ ਲਈ ਹੈ। ਪੀਣ ਵਾਲੇ ਪਾਣੀ ਦੀ ਮੁਸ਼ਕਲ ਦੇ ਹੱਲ ਲਈ ਵਿਧਾਇਕ ਨੇ ਆਖਿਆ ਕਿ ਸ਼ਹਿਰ ਵਿਚ ਵਧਦੀ ਆਬਾਦੀ ਕਾਰਨ ਸਾਲ 2050 ਤੱਕ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਲਈ 38 ਕਰੋੜ ਦੀ ਲਾਗਤ ਨਾਲ ਥਰਮਲ ਦੀਆਂ ਝੀਲਾਂ ਨੂੰ ਪਾਣੀ ਸਟੋਰ ਕਰਨ ਲਈ ਵਰਤਣ ਦਾ ਪ੍ਰਜੈਕਟ ਵੀ ਪ੍ਰਵਾਨ ਕੀਤਾ ਗਿਆ ਹੈ। ਥਰਮਲ ਦੀਆਂ ਝੀਲਾਂ ਨੂੰ ਸੈਰ-ਸਪਾਟੇ ਦੇ ਤੌਰ ’ਤੇ ਵਰਤਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦੇਣ ਦਾ ਧੰਨਵਾਦ ਕਰਦਿਆਂ ਵਿਧਾਇਕ ਗਿੱਲ ਨੇ ਕਿਹਾ ਕਿ ਇਸ ਥਾਂ ’ਤੇ ਫ਼ੂਡ ਸਟਰੀਟ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। Bathinda News

ਇਸ ਤੋਂ ਇਲਾਵਾ ਵਿਧਾਇਕ ਗਿੱਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਅੰਦਰ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਜਲਦੀ ਹੀ ਵਧੀਆ ਕਿਸਮ ਦੇ ਸੀਸੀਟੀਵੀ ਕੈਮਰੇ ਫਿੱਟ ਕੀਤੇ ਜਾਣਗੇ। ਇਸੇ ਤਰ੍ਹਾਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਨ੍ਹਾਂ ਹੋਰ ਵੀ ਕਈ ਕਿਸਮ ਦੀਆਂ ਪ੍ਰਾਪਤੀਆਂ ਦੱਸਦਿਆਂ ਆਖਿਆ ਕਿ ਜਲਦੀ ਹੀ ਬਠਿੰਡਾ ਸ਼ਹਿਰ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਦੱਸ ਦਈਏ ਕਿ ਹਲਕਾ ਵਿਧਾਇਕ ਨੇ ਬੱਸ ਅੱਡੇ ਦਾ ਕੰਮ ਕਦੋਂ ਸੁਰੂ ਹੋਵੇਗਾ ਕੋਈ ਜਿਕਰ ਨਹੀਂ ਕੀਤਾ ਗਿਆ ਸਿਰਫ ਇਹ ਹੀ ਆਖਿਆ ਕਿ ਇਸ ਸਾਲ ਵਿੱਚ ਬੱਸ ਅੱਡੇ ਦਾ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here