ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਵਿਧਾਇਕ ਜਗਦੀਪ ...

    ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾਦ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ

    Jalalabad News
    ਜਲਾਲਾਬਾਦ ’ਚ ਨਵੇਕਲੀ ਰੇੜ੍ਹੀ ਫੜੀ ਮਾਰਕੀਟ ਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰੱਖਿਆ ਨੀਂਹ ਪੱਥਰ

    ਜਲਾਲਾਬਾਦ ’ਚ ਨਵੇਕਲੀ ਰੇੜ੍ਹੀ ਫੜੀ ਮਾਰਕੀਟ ਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰੱਖਿਆ ਨੀਂਹ ਪੱਥਰ

    • 3 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਰੇਹੜੀ ਫੜੀ ਮਾਰਕਿਟ : ਵਿਧਾਇਕ ਜਗਦੀਪ ਕੰਬੋਜ ਗੋਲਡੀ

    ਜਲਾਲਾਬਾਦ (ਰਜਨੀਸ਼ ਰਵੀ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਮਾਜ ਦੇ ਸਾਰੇ ਵਰਗਾਂ ਦੇ ਉਥਾਨ ਦੀ ਨੀਤੀ ਤਹਿਤ ਜਲਾਲਾਬਾਦ ਵਿੱਚ ਪੰਜਾਬ ਦੀ ਆਪਣੀ ਕਿਸਮ ਦੀ ਨਿਵੇਕਲੀ ਰੇੜ੍ਹੀ ਫੜੀ ਮਾਰਕੀਟ ਲਗਭਗ 3 ਕਰੋੜ ਰੁਪਏ ਨਾਲ ਬਣਨ ਜਾ ਰਹੀ ਹੈ। ਇਸ ਦਾ ਨੀਂਹ ਪੱਥਰ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਰੱਖਿਆ। Jalalabad News

    ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਰੇੜ੍ਹੀ ਫੜੀ ਵਾਲੇ ਸਮਾਜ ਦਾ ਇੱਕ ਮਹੱਤਵਪੂਰਨ ਵਰਗ ਹਨ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਵਿੱਚ ਹਮੇਸ਼ਾ ਅਣਗੌਲਿਆਂ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਹਿਲੀ ਵਾਰ ਇਹਨਾਂ ਦੀ ਆਰਥਿਕ ਤਰੱਕੀ ਲਈ ਇਹਨਾਂ ਨੂੰ ਉਚਿਤ ਮੰਚ ਮੁਹੱਈਆ ਕਰਵਾਉਣ ਲਈ ਇਹ ਰੇੜ੍ਹੀ ਫੜੀ ਮਾਰਕੀਟ ਬਣਾਉਣ ਦਾ ਫੈਸਲਾ ਕੀਤਾ ਹੈ। Jalalabad News

    ਗਾਹਕਾਂ ਨੂੰ ਇੱਕ ਥਾਂ ਮਿਲੇਗੀ ਹਰ ਫੈਸਲਿਟੀ (Jalalabad News)

    ਉਹਨਾਂ ਆਖਿਆ ਕਿ ਇਸ ’ਤੇ 3 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਨਵੀਂ ਅਨਾਜ ਮੰਡੀ ਵਿੱਚ ਬਣਾਈ ਜਾ ਰਹੀ ਹੈ। ਇਸ ਵਿੱਚ ਇੱਕ ਪਲੇਟਫਾਰਮ, ਸਟੀਲ ਕਵਰ, ਸੈਡ, ਸੜਕਾਂ ਅਤੇ ਫੁੱਟਪਾਥ ਸ਼ਾਮਿਲ ਹਨ। ਇਸ ਮੌਕੇ ਉਹਨਾਂ ਨੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨਾਂ ਨੇ ਇਹ ਪ੍ਰੋਜੈਕਟ ਪ੍ਰਵਾਨ ਕੀਤਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਹ ਬਣਨ ਨਾਲ ਸ਼ਹਿਰ ਦੇ ਰੇੜ੍ਹੀ ਫੜੀ ਵਾਲਿਆਂ ਨੂੰ ਵੱਡੀ ਸਹੂਲਤ ਹੋਵੇਗੀ ਅਤੇ ਉਹਨਾਂ ਨੂੰ ਆਪਣਾ ਉੱਦਮ ਕਰਨ ਵਿੱਚ ਸੌਖ ਹੋਵੇਗੀ ਅਤੇ ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ਚੰਗੀ ਹੋ ਸਕੇਗੀ। Jalalabad News

    ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਛੇਵਾਂ ਦਿਨ, ਕਾਰਵਾਈ ਸ਼ੁਰੂ, ਚੁੱਕੇ ਜਾਣਗੇ ਅਹਿਮ ਮੁੱਦੇ

    ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਹੋਣ ਨਾਲ ਗ੍ਰਹਾਕਾਂ ਨੂੰ ਵੀ ਇੱਕੋ ਜਗ੍ਹਾਂ ਸਾਰੀਆਂ ਪ੍ਰਕਾਰ ਦੇ ਰੇੜੀ ਫੜੀ ਵਾਲੇ ਮਿਲਣਗੇ ਜਦੋਂਕਿ ਰੇੜੀ ਫੜੀ ਵਾਲਿਆਂ ਨੂੰ ਵੀ ਇੱਕੋ ਜਗ੍ਹਾਂ ਗਾਹਕ ਮਿਲ ਸਕਣਗੇ। ਇਸ ਨਾਲ ਰੇੜ੍ਹੀ ਫੜੀ ਅਤੇ ਗਾਹਕ ਦੋਨਾਂ ਨੂੰ ਲਾਭ ਹੋਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਹੀ ਹੈ ਕਿ ਸਮਾਜ ਦੇ ਸਾਰੇ ਵਰਗ ਤਰੱਕੀ ਕਰਨ ਅਤੇ ਸਭ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਣ। ਉਹਨਾਂ ਆਖਿਆ ਕਿ ਜਲਦ ਹੀ ਇਹ ਮਾਰਕੀਟ ਮੁਕੰਮਲ ਹੋ ਜਾਵੇਗੀ।

    ਇਸ ਮੌਕੇ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ, ਆਗੂ ਜਰਨੈਲ ਸਿੰਘ ਮੁਖੀਜਾ , ਨਗਰ ਕੌਂਸਲ ਵਾਇਸ ਪ੍ਰਧਾਨ ਰਸ਼ਪਾਲ ਸਿੰਘ ਢੋਲਾ, , ਆਪ ਆਗੂ ਸ਼ੇਰਬਾਜ ਸੰਧੂ, ਅਸ਼ੋਕ ਵਾਟਸ ਅਤੇ ਸਕੱਤਰ ਮਨਦੀਪ ਰਹੇਜਾ, ਰਜਿੰਦਰ ਸਿੰਘ ਚੁੱਘ , ਤਨੂੰ ਵਿੱਜ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here