
Punjab Sikhya Kranti: ਸਿੱਖਿਆ ਦੇ ਪੱਧਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਜਾਰੀ : ਸੇਖੋਂ
Punjab Sikhya Kranti: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਜੈਕਟ ਤਹਿਤ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਸਕੂਲਾਂ ਵਿੱਚ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਕੇ ਵਿਕਾਸ ਕਾਰਜ ਨੇਪਰੇ ਚਾੜੇ ਜਾ ਰਹੇ ਹਨ। ਇਹ ਪ੍ਰਗਟਾਵਾ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਮਜ਼ਬੂਤ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਹਲਕੇ ਦੇ ਸਾਰੇ ਹੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੂਰਾ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਗੋਲੇਵਾਲਾ ਵਿਖੇ 13.27 ਲੱਖ ਤੇ ਸਰਕਾਰੀ ਹਾਈ ਸਕੂਲ ਗੋਲੇਵਾਲਾ ਵਿਖੇ 92,900 ਦੀ ਗਰਾਂਟ ਨਾਲ ਵੱਖ-ਵੱਖ ਕਾਰਜ ਜਿਸ ਵਿੱਚ ਬਾਥਰੂਮ ਦੀ ਉਸਾਰੀ, ਬਾਥਰੂਮ ਦੀ ਰਿਪੇਅਰ, ਚਾਰ ਦੀਵਾਰੀ, ਰੂਮ ਰਿਪੇਅਰ, ਖੇਡ ਗਰਾਊਂਡ ਅਤੇ ਮਾਈਨਰ ਰਿਪੇਅਰ ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ: Punjab Kisan News: ਸਰਕਾਰ ਨੁਕਸਾਨੀ ਫਸਲਾਂ ਦੀ ਛੇਤੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਦੇਵੇ ਮੁਆਵਜ਼ਾ : ਜਗਜੀਤ ਡੱਲੇਵਾ…


ਇਸੇ ਤਰ੍ਹਾਂ ਹੀ ਸ.ਸੇਖੋਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਾਧਾਂਵਾਲਾ 12.22 ਲੱਖ ਤੇ ਸਰਕਾਰੀ ਹਾਈ ਸਕੂਲ ਸਾਧਾਂਵਾਲਾ 29.13 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰ ਇੱਕ ਚੰਗੇ ਉਦੇਸ਼ ਨਾਲ ਕੰਮ ਕਰ ਰਹੀ ਹੈ ਤਾਂ ਜੋ ਸਾਡੀ ਅਗਲੀ ਪੀੜ੍ਹੀ ਨੂੰ ਇੱਕ ਸਮਰੱਥ ਨਾਗਰਿਕ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਹਰ ਸਕੂਲ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਜਿਸ ਵੀ ਸਕੂਲ ਵਿਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਜਾਂ ਕੋਈ ਜ਼ਰੂਰਤ ਮਹਿਸੂਸ ਹੁੰਦੀ ਹੈ, ਅਧਿਆਪਕਾਂ, ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਸਕੂਲਾਂ ਦੀ ਹਰ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਕੋਈ ਬੱਚਾ ਸਰਕਾਰੀ ਸਕੂਲਾਂ ਵਿਚ ਦਾਖਲਾ ਲਵੇ। Punjab Sikhya Kranti
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਸੁਰਿੰਦਰ ਸਿੰਘ ਸਾਧਾਂਵਾਲਾ ਪਸ਼ੂ ਭਲਾਈ ਬੋਰਡ ਪੰਜਾਬ ਮੈਂਬਰ, ਰਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਬਰਾੜ, ਨਿਸ਼ਾਨ ਸਿੰਘ ਸੰਧੂ, ਭਰਪੂਰ ਸਿੰਘ ਬੀ ਪੀ ਈ ਓ, ਜਗਤਾਰ ਸਿੰਘ ਮਾਨ ਬੀਪੀਈਓ, ਗੁਰਮੀਤ ਸਿੰਘ ਭਿੰਡਰ, ਵਰਿੰਦਰ ਸਿੰਘ ਮੋਂਗਾ, ਸ਼੍ਰੀਮਤੀ ਨਵਪ੍ਰੀਤ ਕੌਰ ਪ੍ਰਿੰਸੀਪਲ, ਅਮਰਜੀਤ ਸਿੰਘ ਪਰਮਾਰ ਕੁਆਰਡੀਨੇਟਰ ਪੰਜਾਬ ਸਿੱਖਿਆ ਕ੍ਰਾਂਤੀ, ਗੁਰਤਾਜ ਸਿੰਘ ਸਰਪੰਚ ਪਰਮਜੀਤ ਕੌਰ ਮੈਂਬਰ, ਡਾ. ਹਰਦੀਪ ਸਿੰਘ ਬਿੱਲਾ ਸਰਪੰਚ, ਸੁਖਦੇਵ ਸਿੰਘ ਸਰਪੰਚ, ਹਰਜਿੰਦਰ ਕੌਰ ਸਰਪੰਚ, ਡਾ. ਜਗਜੀਤ ਸਿੰਘ ਅਰੋੜਾ, ਡਾ. ਅਵਤਾਰ ਸਿੰਘ ਬਰਾੜ, ਜਗਮੋਹਨ ਸਿੰਘ, ਜਗਮੀਤ ਸਿੰਘ, ਰਿੰਕੂ ਸਮਾਧਾਂ ਵਾਲਾ, ਮੀਤ ਬਰਾੜ, ਸੁਖਦੇਵ ਸੁਖਾ, ਅੰਗਰੇਜ਼ ਸਿੰਘ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।