Sri Muktsar Sahib News: ਵਿਧਾਇਕ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਕੀਤੀ ਸ਼ਹਿਰ ਦੇ ਸੇਵਾ ਕਾਰਜਾਂ ਲਈ ਦਾਨ

Sri Muktsar Sahib News
 ਸ੍ਰੀ ਮੁਕਤਸਰ ਸਾਹਿਬ ਵਿਖੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨਿਸ਼ਚੈ ਫਾਊਂਡੇਸ਼ਨ ਨੂੰ ਦੋ ਨਵੇਂ ਟਰੈਕਟਰ ਅਤੇ ਟਰਾਲੀਆਂ ਭੇਂਟ ਕਰਦੇ ਹੋਏ। ਫੋਟੋ : ਸੁਰੇਸ਼ ਗਰਗ

ਤਨਖਾਹ ’ਚੋਂ ਨਵੇਂ ਦੋ ਟਰੈਕਟਰ-ਟਰਾਲੀਆਂ ਨਿਸ਼ਚੈ ਫਾਊਂਡੇਸ਼ਨ ਨੂੰ ਲੈ ਕੇ ਦਿੱੱਤੀਆਂ | Sri Muktsar Sahib News

Sri Muktsar Sahib News: (ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੀ ਤਿੰਨ ਸਾਲਾਂ ਦੀ ਤਨਖਾਹ ਇੱਕ ਸਮਾਜ ਸੇਵੀ ਸੰਸਥਾ ਰਾਹੀਂ ਸ਼ਹਿਰ ਦੇ ਸੇਵਾ ਕਾਰਜਾਂ ਦੇ ਲੇਖੇ ਲਾਈ ਹੈ। ਉਨ੍ਹਾਂ ਆਪਣੀ ਤਨਖਾਹ ’ਚੋਂ ਨਵੇਂ ਦੋ ਟਰੈਕਟਰ-ਟਰਾਲੀਆਂ ਨਿਸ਼ਚੈ ਫਾਊਂਡੇਸ਼ਨ ਨੂੰ ਲੈ ਕੇ ਦਿੱੱਤੀਆਂ ਅਤੇ ਇਸ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਸ਼ਹਿਰ ਵਿਚੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਆਪਣੀ ਤਿੰਨ ਸਾਲਾਂ ਦੀ ਤਨਖਾਹ ਸ਼ਹਿਰ ਦੇ ਸੇਵਾ ਕਾਰਜਾਂ ਹਿੱਤ ਦਾਨ ਕੀਤੀ।

ਇਹ ਵੀ ਪੜ੍ਹੋ: Fire News: ਧਮਾਕੇ ਤੋਂ ਬਾਅਦ ਲੱਗੀ ਕੈਂਟਰ ਨੂੰ ਲੱਗੀ ਭਿਆਨਕ ਅੱਗ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ

ਵਿਧਾਇਕ ਨੇ ਸ਼ਹਿਰ ਵਿਚੋਂ ਸਫਾਈ ਅਭਿਆਨ ਚਲਾ ਰਹੀ ਸੰਸਥਾ ਨਿਸ਼ਚੈ ਫਾਊਂਡੇਸ਼ਨ ਨੂੰ ਦੋ ਨਵੇਂ ਟਰੈਕਟਰ ਅਤੇ ਦੋ ਟਰਾਲੀਆਂ ਲੈ ਕੇ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਸੰਸਥਾ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੇਵਾ ਵਜੋਂ ਵੀ ਦੇਣ ਦਾ ਵਾਅਦਾ ਕੀਤਾ।ਉਨ੍ਹਾਂ ਕਿਹਾ ਕਿ ਇਹ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਸ਼ਹਿਰ ਵਿਚੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ। Sri Muktsar Sahib News

ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਪੂਰੇ 10 ਦਿਨ ਲਗਾਤਾਰ 30 ਸਫਾਈ ਸੇਵਕ, ਟਰੈਕਟਰਾਂ ਦੇ ਤੇਲ ਖਰਚਾ ਤੇ ਹੋਰ ਖਰਚਾ ਆਪਣੀ ਤਨਖਾਹ ਵਿੱਚੋਂ ਕੀਤਾ ਜਾਵੇਗਾ ਇਸ ਤੋਂ ਬਾਅਦ ਸੰਸਥਾ ਆਪਣੇ ਪੱਧਰ ’ਤੇ ਇਹ ਕਾਰਜ ਜਾਰੀ ਰੱਖੇਗੀ।ਇਸ ਮੌਕੇ ਨਿਸ਼ਚੈ ਫਾਊਂਡੇਸ਼ਨ ਦੇ ਪ੍ਰਧਾਨ ਉਪਕਾਰ ਸਿੰਘ, ਸੈਕਟਰੀ ਗੁਰਮੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਇੰਦਰਜੀਤ ਸਿੰਘ ਬਰਾੜ ਜਵਾਹਰੇਵਾਲਾ, ਕੌਂਸਲਰ ਹਰਦੀਪ ਸਿੰਘ ਕਾਲਾ, ਕੌਂਸਲਰ ਮਹਾਸ਼ਾ ਅਮਨਦੀਪ ਸਿੰਘ, ਮਾਸਟਰ ਮਨਜੀਤ ਸਿੰਘ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੰਬਰਦਾਰ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here