ਨਾਭਾ ਸ਼ਹਿਰ ਨੂੰ ਬਹੁਤ ਜਲਦ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਮਿਲੇਗੀ ਵੱਡੀ ਰਾਹਤ : MLA Dev Mann
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ (MLA Dev Mann) ਵੱਲੋਂ ਨਾਭਾ ਵਿਖੇ ਬਣ ਰਹੇ 12 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਹਰ ਹਲਕੇ ’ਚ ਬਿਨ੍ਹਾਂ ਕਿਸੇ ਪੱਖਪਾਤ ਵੱਡੇ ਪੱਧਰ ’ਤੇ ਵਿਕਾਸ ਕਰਵਾਏ ਜਾ ਰਹੇ ਹਨ। (MLA Dev Mann)
ਇਸੇ ਕ੍ਰਮ ’ਚ ਨਾਭਾ ਵਿਖੇ ਪਲਾਂਟ ਦੀ ਸਟੈਬਲਾਈਜੇਸਨ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਹਾਜ਼ਰ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ, ਉਪ ਮੰਡਲ ਇੰਜੀਨੀਅਰ ਹਨੀਸ ਕੁਮਾਰ, ਜੇਈ ਰਵੀ ਕੁਮਾਰ ਅਤੇ ਕੰਮ ਕਰ ਰਹੀ ਏਜੰਸੀ ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ ਟਰੀਟਡ ਵਾਟਰ ਦੀ ਡਿਸਪੋਜ ਆਫ ਲਈ ਪਾਇਪ ਲਾਇਨ ਪਾਈ ਜਾ ਰਹੀ ਹੈ। ਇਸ ਦਾ ਕੰਮ 31 ਅਕਤੂਬਰ 2023 ਤੱਕ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ : ਮੋਬਾਇਲ ਐਪ ਜ਼ਰੀਏ ਖੁਦ ਹੀ ਆਨਲਾਈਨ ਬਣਾ ਸਕੋਗੇ ਆਯੂਸ਼ਮਾਨ ਕਾਰਡ
ਵਿਧਾਇਕ ਦੇਵ ਮਾਨ MLA Dev Mann ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਿੱਚ ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਬਹੁਤ ਜਲਦ ਨਾਭਾ ਸ਼ਹਿਰ ਦੇ ਬਾਕੀ ਹਿੱਸੇ ਵਿੱਚ ਸੀਵਰੇਜ ਪਾਇਪ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅਸੋਕ ਅਰੌੜਾ ਬਲਾਕ ਪ੍ਰਧਾਨ ਸ਼ਹਿਰੀ, ਤੇਜਿੰਦਰ ਸਿੰਘ ਖਹਿਰਾ, ਜਗਵਿੰਦਰ ਸਿੰਘ ਪੂਨੀਆ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਧਿਕਾਰੀ ਮੌਜੂਦ ਸਨ।