ਵਿਧਾਇਕ ਚਰਨਜੀਤ ਸਿੰਘ ਦਾ ਦਾਅਵਾ ਪੰਜਾਬ ’ਚ ਅਪਰੈਲ ਮਹੀਨੇ ਤੋਂ ਮਿਲੇਗੀ 600 ਯੂਨਿਟ ਮੁਫਤ ਬਿਜਲੀ

charnjeet singh

ਵਿਧਾਇਕ ਚਰਨਜੀਤ ਸਿੰਘ ਦਾ ਦਾਅਵਾ ਪੰਜਾਬ ’ਚ ਅਪਰੈਲ ਮਹੀਨੇ ਤੋਂ ਮਿਲੇਗੀ 600 ਯੂਨਿਟ ਮੁਫਤ ਬਿਜਲੀ

(ਸੱਚ ਕਹੂੰ ਨਿਊਜ਼) ਚਮਕੌਰ ਸਾਹਿਬ। ਪੰਜਾਬ ’ਚ ਆਮ ਆਦਮੀ ਪਾਰਟੀ ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਸੂਬੇ ’ਚ ਅਪਰੈਲ ਮਹੀਨੇ ਤੋਂ ਹੀ 600 ਯੂਨਿਟ ਬਿਜਲੀ ਮੁਫਤ ( Free Units Electricity) ਮਿਲੇਗੀ। ਇਹ ਦਾਅਵਾ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਉਨਾਂ ਕਿਹਾ ਕਿ ਸਰਕਾਰ ਅਪਰੈਲ ਮਹੀਨੇ ’ਚ ਬਿਜਲੀ ਮੁਫਤ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੂਬੇ ਭਰ ’ਚ ਇਸ ਦੀ ਚਰਚਾ ਹੋ ਰਹੀ ਹੈ ਕਿ ਅਪਰੈਲ ਮਹੀਨੇ ’ਚ ਸੂਬੇ ਦੇ ਲੋਕਾਂ ਬਿਜਲੀ ਮੁਫਤ ਮਿਲੇਗੀ ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਕ ਤੌਰ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ।

ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਪੰਜਾਬ ’ਚ ਸਰਕਾਰ ਬਣੇ ਨੂੰ ਜਿਆਦਾ ਸਮਾਂ ਨਹੀਂ ਹੋਇਆ ਹੈ ਤੇ ਆਮ ਆਦਮੀ ਪਾਰਟੀ ਆਪਣੇ ਵਾਅਦੇ ਅਨੁਸਾਰ ਕੰਮ ਕਰ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਐਲਾਨ ਕੀਤੇ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਇਆ। ਉਮੀਦ ਹੈ ਕਿ ਮੁੱਖ ਮੰਤਰੀ ਮਾਨ ਛੇਤੀ ਹੀ ਬਿਜਲੀ ਸਬੰਧੀ ਕੋਈ ਵੱਡਾ ਐਲਾਨ ਕਰਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਦੱਸਣਯੋਗ ਹੈ ਕਿ ਰੈਗੂਲੇਟਰੀ ਕਮਿਸ਼ਨ ਵੱਲੋਂ ਜਾਰੀ ਟੈਰਿਫ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਪਹਿਲੀ ਅਪਰੈਲ ਤੋਂ 300 ਯੂਨਿਟ ਬਿਜਲੀ ਮੁਫਤ ਨਹੀਂ ਮਿਲੇਗੀ। ਟੈਰਿਫ ਆਰਡਰ ’ਚ ਕਿੱਧਰੇ ਵੀ 300 ਯੂਨਿਟ ਮੁਫਤ ਬਿਜਲੀ ਦੇਣ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ