ਦਿੱਲੀ ਵਿਧਾਨ ਸਭਾ ਚੋਣਾਂ ਦੀ ਜਿੱਤ ਦਾ ਨਸ਼ਾ ਆਮ ਆਦਮੀ ਪਾਰਟੀ ਦੇ ਸਿਰ ਚੜ ਕੇ ਬੋਲ ਰਿਹਾ ਐ
ਪੰਜਾਬ ‘ਚ ਹਾਦਸੇ ਦਾ ਕਾਰਨ ਬਣ ਰਹੀਆਂ ਹਨ ਆਵਾਰਾ ਗਊਆਂ, ਇਨਾਂ ਦੀ ਥਾਂ ਸਲਾਟਰ ਹਾਉਸ ‘ਚ : ਅਮਨ ਅਰੋੜਾ
ਪੰਜਾਬ ਵਿਧਾਨ ਸਭਾ ਵਿੱਚ ਮਤਾ ਵੀ ਭੇਜ ਚੁੱਕੀ ਐ ਆਮ ਆਦਮੀ ਪਾਰਟੀ, ਕਰਵਾਉਣਾ ਚਾਹੁੰਦੀ ਐ ਬਹਿਸ
ਅਮਨ ਅਰੋੜਾ ਨੇ ਕਿਹਾ ਕਿ 85 ਫੀਸਦੀ ਗਾਂਵਾਂ ਹਨ ਅਮਰੀਕਨ, ਇਨਾਂ ਨਾਲ ਸਾਡੀ ਨਹੀਂ ਕੋਈ ਐ ਸ਼ਰਧਾ
ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਨਸ਼ਾ ਆਮ ਆਦਮੀ ਪਾਰਟੀ ਦੇ ਸਿਰ ਚੜ ਕੇ ਬੋਲ ਰਿਹਾ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇੱਕ ਵਿਵਾਦ ਵਾਲਾ ਬਿਆਨ ਜਾਰੀ ਕਰਦੇ ਹੋਏ ਗਾਂਵਾਂ ਨੂੰ ਸਲਾਟਰ ਹਾਉਸ ਭੇਜਣ ਦੀ ਵਕਾਲਤ ਕਰ ਦਿੱਤੀ ਹੈ।
Aman Arora ਨੇ ਚੰਡੀਗੜ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗਾਂ ਨੂੰ ਸਲਾਟਰ ਹਾਊਸ ਭੇਜ ਦੇਣਾ ਚਾਹੀਦਾ ਹੈ, ਜਿਥੇ ਕਿ ਇਨਾਂ ਨੂੰ ਕੱਟ-ਵੱਢ ਕੇ ਖਪਾਉਣਾ ਚਾਹੀਦਾ ਹੈ, ਕਿਉਂਕਿ ਇਨਾਂ ਅਵਾਰਾ ਗਾਂਵਾਂ ਦੇ ਕਾਰਨ ਹੀ ਪੰਜਾਬ ਵਿੱਚ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਵਿਵਾਦਗ੍ਰਸਤ ਬਿਆਨ ਅਮਨ ਅਰੋੜਾ ਨੇ ਦੇਣ ਦੇ ਨਾਲ ਹੀ ਇਸ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਅਮਨ ਅਰੋੜਾ (Aman arora) ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਾਢੇ 15 ਲੱਖ ਤੋਂ ਜਿਆਦਾ ਅਵਾਰਾ ਗਾਂਵਾਂ ਹਨ, ਜਿਨਾਂ ਵਿੱਚੋਂ 15 ਫੀਸਦੀ ਹੀ ਦੇਸੀ ਨਸਲ ਦੀਆਂ ਗਾਂਵਾਂ ਹਨ, ਜਦੋਂ ਕਿ 85 ਫੀਸਦੀ ਗਾਂਵਾਂ ਤਾਂ ਵਿਦੇਸ਼ੀ ਅਮਰੀਕਨ ਨਸਲ ਦੀਆਂ ਹਨ, ਜਿਨਾਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਨਾਂ ਅਵਾਰਾ ਗਾਂਵਾਂ ਦਾ ਇਕੋ ਇੱਕ ਹੀ ਹੱਲ਼ ਹੈ ਕਿ ਇਨਾਂ ਨੂੰ ਸਲਾਟਰ ਹਾਊਸ ਭੇਜ ਦਿੱਤਾ ਜਾਵੇ।
MLA ਅਮਨ ਅਰੋੜਾ ਨੇ ਇਥੇ ਇਹ ਵੀ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਸਿਰਫ਼ ਦੇਸੀ ਨਸਲ ਦੀਆਂ ਗਾਂਵਾਂ ਨਾਲ ਹੀ ਹੈ, ਜਦੋਂ ਕਿ ਅਮਰੀਕਨ ਨਸਲ ਦੀਆਂ ਗਾਂਵਾਂ ਨਾਲ ਸਾਡੀ ਕੋਈ ਸ਼ਰਧਾ ਨਹੀਂ ਹੈ।
ਅਮਨ ਅਰੋੜਾ ਨੇ ਗਾਂਵਾਂ ਨੂੰ ਸਲਾਟਰ ਹਾਉਸ ਭੇਜਣ ਦਾ ਬਿਆਨ ਦੇਣ ਦੇ ਨਾਲ ਹੀ ਇਨਾਂ ਗਾਂਵਾਂ ਨੂੰ ਆਪਣੀ ਸ਼ਰਧਾ ਵਿੱਚੋਂ ਹੀ ਬਾਹਰ ਕਰ ਦਿੱਤਾ ਹੈ, ਜਦੋਂ ਕਿ ਦੇਸ਼ ਵਿੱਚ ਗਾਂਵਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨਾਂ ਦੀ ਨਸਲ ਅਨੁਸਾਰ ਉਨਾਂ ਨੂੰ ਮਾਰ ਕੱਟ ਕੇ ਖਾਣ ਦੀ ਗਲ ਕੋਈ ਵੀ ਨਹੀਂ ਕਰਦਾ ਹੈ। ਅਮਨ ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਗਊ ਮਾਸ ਖਾਣ ਦੀ ਸਲਾਹ ਵੀ ਦਿੱਤੀ ਹੈ। ਜਦੋਂ ਬਿਆਨ ਉਹ ਦੇ ਰਹੇ ਸਨ ਤਾਂ ਠੀਕ ਉਸੇ ਸਮੇਂ ਅੱਧੀ ਦਰਜਨ ਤੋਂ ਜਿਆਦਾ ਵਿਧਾਇਕ ਉਨਾਂ ਨਾਲ ਸਟੇਜ ‘ਤੇ ਹੀ ਬੈਠੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।