ਸਾਡੇ ਨਾਲ ਸ਼ਾਮਲ

Follow us

26.1 C
Chandigarh
Wednesday, February 25, 2026
More
    Home Breaking News ਮਿਤਾਲੀ ਦਾ ਅਰਧ...

    ਮਿਤਾਲੀ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ ਹਰਾਇਆ

    Mithali, Half, Century, India, Beat, Pakistan

    ਸੱਤ ਵਿਕਟਾਂ ਨਾਲ ਹਰਾਇਆ

    ਗਯਾਨਾ, ਏਜੰਸੀ। ਸਾਬਕਾ ਕਪਤਾਨ ਅਤੇ ਤਜ਼ਰਬੇਕਾਰ ਬੱਲੇਬਾਜ ਮਿਤਾਲੀ ਰਾਜ (56) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਆਈਸੀਸੀ ਮਹਿਲਾ ਟਵੰਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ‘ਚ ਐਤਵਾਰ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਗਰੁੱਪ ਬੀ ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ ਆਪਣੀ ਸ਼ਾਨਦਾਰ ਗੇਂਦਬਾਜੀ ਦੇ ਦਮ ‘ਤੇ ਪਾਕਿਸਤਾਨ ਨੂੰ ਸੱਤ ਵਿਕਟਾਂ ‘ਤੇ 133 ਦੌੜਾਂ ‘ਤੇ ਰੋਕਣ ਤੋਂ ਬਾਅਦ 19 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾ ਕੇ ਆਸਾਨੀ ਨਾਲ ਜਿੱਤ ਦਰਜ ਕੀਤੀ। ਨਿਊਜੀਲੈਂਡ ਖਿਲਾਫ਼ ਮਿਤਾਲੀ ਰਾਜ ਨੂੰ ਉਹਨਾਂ ਦੇ ਨਿਯਮਿਤ ਸਥਾਨ ਓਪਨਿੰਗ ‘ਚ ਨਹੀਂ ਉਤਾਰਿਆ ਗਿਆ ਸੀ ਪਰ ਇੱਥੇ ਇਸ ਮੁਕਾਬਲੇ ‘ਚ ਉਹ ਓਪਨਿੰਗ ‘ਚ ਉੱਤਰੀ ਅਤੇ 47 ਗੇਂਦਾਂ ‘ਚ ਸੱਤ ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਦਾ ਮਾਰਗ ਸਾਫ ਕੀਤਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here