ਸੋਸ਼ਲ ਮੀਡੀਆ ਦੀ ਦੁਰਵਰਤੋਂ
ਸੰਚਾਰ ਖੇਤਰ ’ਚ ਆਈ ਕ੍ਰਾਂਤੀ ਨੇ ਸੂੁਚਨਾਵਾਂ ਦੇ ਅਦਾਨ-ਪ੍ਰਦਾਨ ’ਚ ਜੋ ਤੇਜ਼ੀ ਲਿਆਂਦੀ ਹੈ ਉਹ ਤਰੱਕੀ ’ਚ ਸਹਾਇਕ ਹੈ ਪਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੇ ਸੁਰੱਖਿਆ ਸਬੰਧੀ ਜੋ ਖਤਰੇ ਖੜ੍ਹੇ ਕਰ ਦਿੱਤੇ ਹਨ ਉਹ ਬਹੁਤ ਵੱਡੀ ਚੁਣੌਤੀ ਹਨ ਕਿਹਾ ਜਾ ਰਿਹਾ ਹੈ ਕਿ ਦੇਸ਼ ਅੰਦਰ ਪਿਛਲੇ ਦਿਨੀਂ ਜਿਸ ਤਰ੍ਹਾਂ ਹਿੰਸਕ ਪ੍ਰਦਰਸ਼ਨ ਹੋਏ ਉਸ ਪਿੱਛੇ ਵੱਡਾ ਹੱਥ ਟਵਿੱਟਰ ’ਤੇ ਪਾਕਿਸਤਾਨੀ ਅਕਾਊਂਟ ਦਾ ਹੈ ਇਹ ਵੀ ਚਰਚਾ ਹੈ ਕਿ ਪਾਕਿਸਤਾਨ ਦੇ ਇੱਕ ਪੱਤਰਕਾਰ ਵੱਲੋਂ ਫਰਜੀ ਵੀਡੀਓ ਵਾਇਰਲ ਕਰਵਾਈ ਗਈ ਜੇਕਰ ਇਹ ਸਾਰੀਆਂ ਚੀਜ਼ਾਂ ਹਕੀਕਤ ਹਨ ਤਾਂ ਇਹ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਲਈ ਵੱਡੀ ਮੁਸੀਬਤ ਹੈ ਸੋਸ਼ਲ ਮੀਡੀਆ ’ਤੇ ਕੰਟਰੋਲ ਦਾ ਸਿਸਟਮ ਇੰਨਾ ਸੌਖਾ ਤੇ ਰਫ਼ਤਾਰ ਨਾਲ ਹੋਣ ਵਾਲਾ ਕੰਮ ਨਹੀਂ ਸਾਰੀ ਕਾਰਵਾਈ ਪੂਰੀ ਹੋਣ ’ਤੇ ਕਈ ਦਿਨ ਲੱਗ ਜਾਂਦੇ ਹਨ, ਦੂਜੇ ਪਾਸੇ ਜਦੋਂ ਭੜਕਾਊ ਪੋਸਟਾਂ ਕਿਸੇ ਹੋਰ ਦੇਸ਼ ’ਚ ਬੈਠੇ ਵਿਅਕਤੀ ਪਾਉਣਗੇ ਤਾਂ ਜਿਸ ਦੇਸ਼ ਵਿੱਚ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ
ਉਸ ਦੇਸ਼ ਲਈ ਕਾਰਵਾਈ ਕਰਵਾਉਣਾ ਬਹੁਤ ਔਖਾ ਤੇ ਲੰਮਾ ਸਮਾਂ ਲੱਗਦਾ ਹੈ ਸੋਸ਼ਲ ਮੀਡੀਆ ਕੰਪਨੀਆਂ ਵੱਧ ਤੋਂ ਵੱਧ ਕਿਸੇ ਅਕਾਊਂਟ ਨੂੰ ਬੰਦ ਕਰ ਸਕਦੀਆਂ ਹਨ ਜਾਂ ਇਤਰਾਜ਼ਯੋਗ ਸਮੱਗਰੀ ਹਟਾ ਸਕਦੀਆਂ ਹਨ ਕੰਪਨੀਆਂ ਦੋਸ਼ੀ ਵਿਅਕਤੀ ਖਿਲਾਫ਼ ਕਾਰਵਾਈ ਕਰਨ ’ਚ ਬੇਵੱਸ ਹਨ ਦੂਜੇ ਦੇਸ਼ ’ਚ ਬੈਠੇ ਅਪਰਾਧੀਆਂ ਖਿਲਾਫ਼ ਕਾਰਵਾਈ ਕਰਨੀ ਪਹਾੜ ਤੋੜਨ ਬਰਾਬਰ ਹੈ ਅਜੇ ਤੱਕ ਮੁੰਬਈ ਦੇ 26/11 ਹਮਲੇ ਦੇ ਦੋਸ਼ੀ ਜੋ ਪਾਕਿਸਤਾਨ ’ਚ ਬੈਠੇ ਹਨ ਅੱਜ 14 ਸਾਲਾਂ ਬਾਅਦ ਵੀ ਉਹਨਾਂ ਖਿਲਾਫ਼ ਸਖਤ ਕਾਰਵਾਈ ਨਹੀਂ ਹੋਈ ਤੇ ਉਹਨਾਂ ਨੂੰ ਮਿਸਾਲੀ ਸਜ਼ਾ ਨਹੀਂ ਮਿਲੀ ਹੈ¿; ਅਜਿਹੇ ਹਾਲਾਤ ’ਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਬੇਹੱਦ ਔਖੀ ਹੈ ਬਿਨਾਂ ਸ਼ੱਕ ਪਿਛਲੇ ਦਿਨੀਂ ਇਸਲਾਮ ਖਿਲਾਫ਼ ਹੋਈ ਟਿੱਪਣੀ ਤੋਂ ਬਾਅਦ ਜਿਸ ਤਰ੍ਹਾਂ ਭੜਕਾਊ ਮਾਹੌਲ ਬਣਿਆ ਉਸ ਪਿੱਛੇ ਵੱਡਾ ਹੱਥ ਸੋਸ਼ਲ ਮੀਡੀਆ ’ਤੇ ਪਾਈਆਂ ਵੀਡੀਓਜ਼ ਦਾ ਹੈ
ਇਸ ਘਟਨਾਚੱਕਰ ਨੇ ਦਰਸਾ ਦਿੱਤਾ ਹੈ ਕਿ ਸੰਚਾਰ ਕ੍ਰਾਂਤੀ ਦੀ ਦੁਰਵਰਤੋਂ ਜਿੱਥੇ ਸਾਰੇ ਦੇਸ਼ਾਂ ਲਈ ਅਜੇ ਸਮੱਸਿਆ ਹੈ, ਉੱਥੇ ਇਹ ਵੱਡੀ ਚੁਣੌਤੀ ਵੀ ਹੈ ਕੁਝ ਸਾਈਟਾਂ ’ਤੇ ਐਪਲੀਕੇਸ਼ਨਾਂ ’ਤੇ ਪਾਬੰਦੀ ਲਾਉਣ ਤੋਂ ਵੱਧ ਅਜੇ ਤਕਨੀਕੀ ਤੌਰ ’ਤੇ ਕੋਈ ਵੀ ਯੰਤਰ ਨਹੀਂ ਬਣ ਸਕਿਆ ਫਿਰ ਵੀ ਵਿਗਿਆਨੀਆਂ ਨੂੰ ਇਸ ਮਸਲੇ ਦੇ ਹੱਲ ਲਈ ਯਤਨ ਕਰਨੇ ਪੈਣਗੇ ਸਰਕਾਰਾਂ ਦੇ ਨਾਲ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਤੇ ਸੰਸਥਾਵਾਂ ਨੂੰ ਸਮਾਜਿਕ-ਧਾਰਮਿਕ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਪਵੇਗਾ ਦੇਸ਼ ਸਭ ਦਾ ਹੈ ਤੇ ਕਾਨੂੰਨ ਅੱਗੇ ਸਭ ਬਰਾਬਰ ਹਨ ਕਾਨੂੰਨ ਨੂੰ ਹੱਥ ’ਚ ਲੈਣ ਵਾਲਿਆਂ ਦੇ ਖਿਲਾਫ਼ ਨਿਰਪੱਖ ਕਾਰਵਾਈ ਹੋਣੀ ਚਾਹੀਦੀ ਹੈ
ਇਹ ਵੀ ਜ਼ਰੂਰੀ ਹੈ ਕਿ ਸਿਆਸੀ ਆਗੂ ਧਾਰਮਿਕ ਮੁੱਦਿਆਂ ਦੇ ਨਾਂਅ ’ਤੇ ਸਿਆਸਤ ਚਮਕਾਉਣ ਤੋਂ ਗੁਰੇਜ਼ ਕਰਨ ਇੰਟਰਨੈਟ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਕੇ ਚੱਲਣਾ ਹੁਣ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣਾ ਵੀ ਆਪਣੇ-ਆਪ ’ਚ ਇੱਕ ਨਵੀਂ ਕ੍ਰਾਂਤੀ ਹੀ ਹੋਵੇਗੀ ਜਦੋਂ ਤੱਕ ਕੋਈ ਹੱਲ ਨਹੀਂ ਨਿੱਕਲਦਾ ਉਦੋਂ ਤੱਕ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ ਜਾਗਰੂਕਤਾ ਹੀ ਇੰਨੀ ਫੈਲਾਉਣੀ ਪਵੇਗੀ ਕਿ ਲੋਕ ਅਫਵਾਹਾਂ ’ਚ ਨਾ ਆਉਣ¿;
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














