ਅੱਠ ਨਵੰਬਰ 2014 ਨੂੰ ਲਾਪਤਾ ਹੋਇਆ ਸੀ ਜਹਾਜ਼
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਇੱਕ ਜੱਜ ਨੇ ਸਾਲ 2014 ‘ਚ ਲਾਪਤਾ ਹੋਏ ਮਲੇਸ਼ਿਆਈ Aircraft Mh370 ਦੇ ਸਬੰਧ ‘ਚ ਬੋਇੰਗ, ਏਲਿਆਜ ਐਸਈ ਅਤੇ ਮਲੇਸ਼ੀਆ ਏਅਰਲਾਇੰਸ ਖਿਲਾਫ਼ ਦਾਇਰ ਮੁਕੱਦਮੇ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਜੱਜ ਕੇਤਨਜੀ ਬ੍ਰਾਨ ਜੈਕਸਨ ਨੇ ਕਿਹਾ ਕਿ ਇਹ ਮਾਮਲਾ ਮਲੇਸ਼ੀਆ ਏਅਰਲਾਇੰਸ ਦੁਆਰਾ ਸੰਚਾਲਿਤ ਇੱਕ ਯਾਤਰੀ ਜਹਾਜ਼ ਦੇ ਅਪ੍ਰਤੱਖ ਤੌਰ ‘ਤੇ ਲਾਪਤਾ ਹੋਣ ਨਾਲ ਜੁੜਿਆ ਹੋਇਆ ਹੈ। ਅਮਰੀਕਾ ‘ਚ ਜਹਾਜ਼ ਐਮਐਚ 370 ਆਪਦਾ ਨਾਲ ਸਬੰਧਿਤ ਮੁਕੱਦਮਾ ਅਸੁਵਿਧਾਜਨਕ ਹੈ। ਜਿਕਰਯੋਗ ਹੈ ਕਿ ਅੱਠ ਨਵੰਬਰ 2014 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਚੀਨ ਦੀ ਰਾਜਧਾਨੀ ਬੀਜਿੰਗ ਲਈ ਰਵਾਨਾ ਹੋਇਆ ਜਹਾਜ਼ ਐਮਐਚ 370 ਦਾ ਉਡਾਨ ਭਰਨ ਦੇ ਅੱਧੇ ਘੰਟੇ ਤੋਂ ਘੱਟ ਸਮੇਂ ‘ਚ ਹੀ ਰਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ ‘ਚ 227 ਯਾਤਰੀ ਅਤੇ ਚਾਲਕ ਦਲ ਦੇ 12 ਮੈਂਬਰ ਸਵਾਰ ਸਨ। ਬਾਅਦ ‘ਚ ਇਸ ਜਹਾਜ਼ ਦੇ ਕਈ ਟੁਕੜੇ ਵੱਖ-ਵੱਖ ਥਾਵਾਂ ਤੋਂ ਮਿਲੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।